ਦਿੱਲੀ ਪੁਲਸ ਨੇ ਕੌਮਾਂਤਰੀ ਗਿਰੋਹ ਦੇ 2 ਮੈਂਬਰ ਕੀਤੇ ਗ੍ਰਿਫ਼ਤਾਰ, 20 ਕਿਲੋ ਡਰੱਗ ਜ਼ਬਤ

Thursday, Sep 22, 2022 - 05:15 PM (IST)

ਦਿੱਲੀ ਪੁਲਸ ਨੇ ਕੌਮਾਂਤਰੀ ਗਿਰੋਹ ਦੇ 2 ਮੈਂਬਰ ਕੀਤੇ ਗ੍ਰਿਫ਼ਤਾਰ, 20 ਕਿਲੋ ਡਰੱਗ ਜ਼ਬਤ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥ ਗਿਰੋਹ ਦੇ 2 ਮੁੱਖ ਮੈਂਬਰਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਅਭਿਸ਼ੇਕ ਰਾਜਾ (26) ਅਤੇ ਨਿਜ਼ਾਮੂਦੀਨ (34) ਵਜੋਂ ਹੋਈ ਹੈ। ਪੁਲਸ ਨੇ ਇਨ੍ਹਾਂ ਕੋਲੋਂ 10 ਕਿਲੋ ਹੈਰੋਇਨ ਅਤੇ 10 ਕਿਲੋ ਅਫੀਮ ਜ਼ਬਤ ਕੀਤੀ ਹੈ, ਜਿਸ ਦੀ ਕੀਮਤ 60 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਪੁਲਸ ਅਨੁਸਾਰ ਮੁਲਜ਼ਮ ਅਤੇ ਉਨ੍ਹਾਂ ਦੇ ਸਾਥੀ ਪਿਛਲੇ 3 ਸਾਲਾਂ ਤੋਂ ਦਿੱਲੀ-ਐੱਨ.ਸੀ.ਆਰ. ਅਤੇ ਹੋਰ ਸੂਬਿਆਂ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ। ਪੁਲਸ ਅਨੁਸਾਰ ਬਰਾਮਦ ਕੀਤੀ ਗਈ ਹੈਰੋਇਨ ਅਤੇ ਅਫੀਮ ਮਿਆਂਮਾਰ ਤੋਂ ਤਸਕਰੀ ਕੀਤੀ ਗਈ ਸੀ ਜੋ ਮਨੀਪੁਰ ਦੇ ਰਸਤੇ ਭਾਰਤ ਆਈ ਸੀ। ਪੁਲਸ ਨੇ ਇਕ ਸਕਾਰਪੀਓ ਗੱਡੀ ਵੀ ਜ਼ਬਤ ਕੀਤੀ ਹੈ, ਜਿਸ 'ਚ ਨਸ਼ਿਆਂ ਦੀ ਤਸਕਰੀ ਲਈ ਗੁਪਤ ਟਿਕਾਣੇ ਬਣਾਏ ਗਏ ਹਨ।

ਇਹ ਵੀ ਪੜ੍ਹੋ : ਦਿੱਲੀ 'ਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, 15 ਪਿਸਤੌਲ ਅਤੇ ਕਾਰਤੂਸ ਜ਼ਬਤ

ਸਪੈਸ਼ਲ ਸੈੱਲ ਦੇ ਪੁਲਸ ਡਿਪਟੀ ਕਮਿਸ਼ਨਸ (ਡੀ.ਸੀ.ਪੀ.) ਜਸਮੀਤ ਸਿੰਘ ਨੇ ਕਿਹਾ,"ਸਪੈਸ਼ਲ ਸੈੱਲ ਦੀ ਇਕ ਟੀਮ ਇਸ ਸੂਚਨਾ 'ਤੇ ਕੰਮ ਕਰ ਰਹੀ ਸੀ ਕਿ ਮਣੀਪੁਰ, ਅਸਾਮ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ 'ਚ ਕੌਮਾਂਤਰੀ ਨਸ਼ੀਲੇ ਪਦਾਰਥ ਤਸਕਰੀ ਦਾ ਗਿਰੋਹ ਸਰਗਰਮ ਹੈ।" ਉਨ੍ਹਾਂ ਦੱਸਿਆ,“ਗਿਰੋਹ ਨੂੰ ਮਣੀਪੁਰ ਦੇ ਰਸਤੇ ਮਿਆਂਮਾਰ ਤੋਂ ਹੈਰੋਇਨ ਪ੍ਰਾਪਤ ਹੁੰਦੀ ਸੀ। ਜਿਸ ਨੂੰ ਉਹ ਦਿੱਲੀ-ਐੱਨ.ਸੀ.ਆਰ. ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭੇਜਦੇ ਸਨ। ਜਾਣਕਾਰੀ ਇਕੱਠੀ ਕਰਨ 'ਚ ਤਿੰਨ ਮਹੀਨੇ ਲੱਗ ਗਏ। ਇਸ ਦੌਰਾਨ, ਗੈਂਗ ਦੇ ਮੈਂਬਰਾਂ ਦੀ ਪਛਾਣ ਕੀਤੀ ਗਈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਗਈ।" ਸਿੰਘ ਨੇ ਕਿਹਾ,"ਅਸੀਂ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਟੀਮ ਬਿਹਾਰ ਭੇਜੀ। ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ, ਦੋਵੇਂ ਸਪਲਾਇਰ ਅਭਿਸ਼ੇਕ ਰਾਜਾ ਅਤੇ ਨਿਜ਼ਾਮੂਦੀਨ ਨੂੰ 12 ਸਤੰਬਰ ਨੂੰ ਦਰਭੰਗਾ ਜ਼ਿਲ੍ਹੇ ਦੇ ਐੱਨ.ਐੱਚ.-27 'ਤੇ ਝੰਝਾਰਪੁਰ ਕੋਲੋਂ ਗ੍ਰਿਫ਼ਤਾਰ ਕੀਤਾ ਲਿਆ ਗਿਆ। ਉਸ ਸਮੇਂ ਉਹ ਸਕਾਰਪੀਓ 'ਚ ਸਵਾਰ ਸਨ।'' ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਇਕ ਵੱਡੇ ਕੌਮਾਂਤਰੀ ਗਿਰੋਹ ਦੇ ਮੈਂਬਰ ਹਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 3 ਸਾਲਾਂ 'ਚ ਮਣੀਪੁਰ ਤੋਂ ਦਿੱਲੀ-ਐੱਨ.ਸੀ.ਆਰ., ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੀਤੀ ਹੈ। ਉਨ੍ਹਾਂ ਨੇ ਬਿਹਾਰ 'ਚ ਰਹਿੰਦੇ ਆਪਣੇ ਸਰਗਨਾ ਦੇ ਕਹਿਣ 'ਤੇ ਮਣੀਪੁਰ ਦੇ ਇਕ ਵਿਅਕਤੀ ਤੋਂ ਹੈਰੋਇਨ ਅਤੇ ਅਫੀਮ ਖਰੀਦੀ ਸੀ।

ਇਹ ਵੀ ਪੜ੍ਹੋ : ਸਕੂਲ 'ਚ ਆਇਆ ਮਗਰਮੱਛ, ਜੰਗਲਾਤ ਕਰਮਚਾਰੀਆਂ ਨੇ ਇਸ ਤਰ੍ਹਾਂ ਕੀਤਾ ਕਾਬੂ

ਸਿੰਘ ਨੇ ਦੱਸਿਆ ਕਿ ਉਹ ਇਕ ਵਿਅਕਤੀ ਨੂੰ ਖੇਪ ਪਹੁੰਚਾਉਣ ਲਈ ਦਿੱਲੀ ਆਏ ਸਨ। ਡੀ.ਸੀ.ਪੀ. ਨੇ ਕਿਹਾ,“ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਮਾਸਟਰ ਮਣੀਪੁਰ 'ਚ ਕੰਮ ਕਰਦਾ ਸੀ ਅਤੇ ਉਸ ਨੇ ਨਸ਼ੀਲੇ ਪਦਾਰਥ ਦੇ ਸਪਲਾਈਕਰਤਾਵਾਂ ਨਾਲ ਸੰਪਰਕ ਬਣਾਏ। ਆਪਣੇ ਗ੍ਰਹਿ ਰਾਜ ਬਿਹਾਰ ਵਾਪਸ ਆਉਣ ਤੋਂ ਬਾਅਦ ਉਸ ਨੇ ਆਪਣੇ ਨੈੱਟਵਰਕ ਖੜ੍ਹਾ ਕੀਤਾ।'' ਸਿੰਘ ਨੇ ਕਿਹਾ ਕਿ ਮਿਆਂਮਾਰ ਤੋਂ ਹੈਰੋਇਨ ਦੀ ਬਹੁਤ ਜ਼ਿਆਦਾ ਮੰਗ ਹੈ ਕਿਉਂਕਿ ਇਹ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਅਫੀਮ ਦੀ ਫ਼ਸਲ ਤੋਂ ਪੈਦਾ ਹੁੰਦੀ ਹੈਰੋਇਨ ਨਾਲੋਂ ਵਧੀਆ ਗੁਣਵੱਤਾ ਵਾਲੀ ਹੈ। ਡੀ.ਸੀ.ਪੀ. ਨੇ ਕਿਹਾ ਕਿ ਪੁੱਛ-ਗਿੱਛ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਪਿਛਲੇ 7-8 ਸਾਲਾਂ 'ਚ ਹੈਰੋਇਨ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਮਣੀਪੁਰ ਤੋਂ ਹੁੰਦੇ ਹੋਏ ਮਿਆਂਮਾਰ ਅਹਿਮ ਮਾਰਗ ਬਣ ਗਿਆ ਹੈ। ਪੁਲਸ ਗਿਰੋਹ ਦੇ ਬਾਕੀ ਮੈਂਬਰਾਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News