ਨੌਜਵਾਨ ਦੀ ਮੌਤ ਤੋਂ ਬਾਅਦ ਚਾਈਨੀਜ਼ ਡੋਰ ਖ਼ਿਲਾਫ਼ ਦਿੱਲੀ ਪੁਲਸ ਦਾ ਐਕਸ਼ਨ, 3 ਦੁਕਾਨਦਾਰ ਕੀਤੇ ਗ੍ਰਿਫ਼ਤਾਰ

07/29/2022 10:54:34 AM

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ 'ਚ ਇਕ ਸ਼ਖ਼ਸ ਦੀ ਚਾਈਨੀਜ਼ ਡੋਰ ਦੀ ਲਪੇਟ 'ਚ ਆਉਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਚਾਈਨੀਜ਼ ਡੋਰ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉੱਤਰ-ਪੱਛਮੀ ਦਿੱਲੀ 'ਚ ਪਾਬੰਦੀਸ਼ੁਦਾ ਡੋਰ ਵੇਚਣ ਦੇ ਦੋਸ਼ 'ਚ ਪੁਲਸ ਨੇ ਤਿੰਨ ਦੁਕਾਨਦਾਰਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਨੇ ਬੁੱਧਵਾਰ ਨੂੰ ਸਟਿੰਗ ਕਰਦੇ ਹੋਏ ਇਕ ਅਧਿਕਾਰੀ ਨੂੰ ਨਕਲੀ ਗਾਹਕ ਬਣਾ ਕੇ ਸ਼ਾਲੀਮਾਰ ਬਾਗ਼ 'ਚ ਇਕ ਦੁਕਾਨ 'ਤੇ ਭੇਜਿਆ ਤਾਂ ਉਸ ਕੋਲੋਂ ਪਾਬੰਦੀਸ਼ੁਦਾ ਡੋਰ ਮਿਲੀ। ਪੁਲਸ ਨੇ ਦੁਕਾਨ ਤੋਂ ਅਜਿਹੇ 20 ਰੋਲ ਜ਼ਬਤ ਕੀਤੇ। ਉੱਥੇ ਹੀ ਵੀਰਵਾਰ ਨੂੰ ਭਦੌਲਾ ਪਿੰਡ 'ਚ 2 ਦੁਕਾਨਾਂ 'ਤੇ ਛਾਪੇਮਾਰੀ ਕਰ ਕੇ ਪਾਬੰਦੀਸ਼ੁਦਾ ਡੋਰ ਦੇ 31 ਅਤੇ 104 ਖ਼ਤਰਨਾਕ ਰੋਲ ਮਿਲੇ। ਪੁਲਸ ਨੇ ਤਿੰਨਾਂ ਦੁਕਾਨਦਾਰਾਂ ਖ਼ਿਲਾਫ਼ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਬਾਅਦ ਆਈ.ਪੀ.ਸੀ. 188 ਅਤੇ ਵਾਤਾਵਰਣ ਸੁਰੱਖਿਆ ਐਕਟ ਦੇ ਅਧੀਨ ਉਸ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : ਹਿਮਾਚਲ ਦੇ ਸਕੂਲਾਂ ’ਚ ਮਾਸਕ ਪਹਿਨਣਾ ਲਾਜ਼ਮੀ, ਸਿੱਖਿਆ ਡਾਇਰੈਕਟਰ ਨੇ ਸਕੂਲਾਂ ਨੂੰ ਜਾਰੀ ਕੀਤੇ ਨਿਰਦੇਸ਼

ਦਿੱਲੀ ਪੁਲਸ ਅਨੁਸਾਰ ਹਾਲ ਹੀ 'ਚ ਪੀਤਮਪੁਰਾ 'ਚ ਪਾਬੰਦੀਸ਼ੁਦਾ ਪਤੰਗਬਾਜ਼ੀ ਦੇ ਧਾਗ਼ੇ ਨਾਲ ਕਿਸੇ ਵਿਅਕਤੀ ਦੀ ਗਰਦਨ 'ਤੇ ਗੰਭੀਰ ਸੱਟ ਲਗਣ ਨਾਲ ਮੌਤ ਹੋ ਗਈ। ਇਸ ਘਟਨਾ ਨੂੰ ਧਿਆਨ 'ਚ ਰੱਖਦੇ ਹੋਏ ਇਨ੍ਹਾਂ ਬੇਹੱਦ ਖ਼ਤਰਨਾਕ ਧਾਗਿਆਂ ਦੀ ਵਿਕਰੀ 'ਚ ਸ਼ਾਮਲ ਲੋਕਾਂ ਨੂੰ ਫੜਨ ਲਈ ਉੱਤਰ-ਪੱਛਮੀ ਜ਼ਿਲ੍ਹੇ ਦੇ ਖੇਤਰ 'ਚ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ ਤਾਂ ਕਿ ਅਜਿਹੀ ਡੋਰ ਦੀ ਵਿਕਰੀ ਰੋਕੀ ਜਾ ਸਕੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News