76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ

Thursday, Nov 19, 2020 - 11:14 AM (IST)

76 ਲਾਪਤਾ ਬੱਚਿਆਂ ਨੂੰ ਲੱਭਣ ਵਾਲੀ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਨੂੰ ਸਮੇਂ ਤੋਂ ਪਹਿਲਾਂ ਮਿਲੀ ਤਰੱਕੀ

ਨਵੀਂ ਦਿੱਲੀ- ਦਿੱਲੀ ਪੁਲਸ 'ਚ ਪਹਿਲੀ ਵਾਰ ਲਾਪਤਾ ਬੱਚਿਆਂ ਨੂੰ ਲੱਭਣ ਲਈ ਕਿਸੇ ਨੂੰ ਆਊਟ ਆਫ਼ ਟਰਨ ਪ੍ਰਮੋਸ਼ਨ (ਸਮੇਂ ਤੋਂ ਪਹਿਲਾਂ ਮਿਲੀ ਤਰੱਕੀ) ਦਿੱਤਾ ਗਿਆ ਹੈ। ਪੁਲਸ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਨੇ ਗੁੰਮਸ਼ੁਦਾ ਬੱਚਿਆਂ ਨੂੰ ਲੱਭਣ 'ਚ ਕੰਮ 'ਚ ਤੇਜ਼ੀ ਲਿਆਉਣ ਲਈ ਪੁਲਸ ਵਾਲਿਆਂ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਇਸੇ ਸਾਲ ਅਗਸਤ 'ਚ ਇਕ ਨਵੀਂ ਇੰਸੈਂਟਿਵ ਸਕੀਮ ਦਾ ਐਲਾਨ ਕੀਤਾ ਸੀ। ਉਸੇ ਦੇ ਅਧੀਨ ਹੁਣ ਪਹਿਲੀ ਵਾਰ ਆਊਟਰ-ਨਾਰਥ ਜ਼ਿਲ੍ਹੇ ਦੇ ਸਮੇਂਪੁਰ ਬਾਦਲੀ ਥਾਣੇ 'ਚ ਤਾਇਨਾਤ ਦਿੱਲੀ ਪੁਲਸ ਦੀ ਹੈੱਡ ਕਾਂਸਟੇਬਲ ਬੀਬੀ ਸੀਮਾ ਢਾਕਾ ਨੂੰ ਆਊਟ ਆਫ਼ ਟਰਨ ਪ੍ਰਮੋਸ਼ਨ ਦਿੱਤਾ ਗਿਆ ਹੈ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਹ ਅਸਿਸਟੈਂਟ ਸਬ-ਇੰਸਪੈਕਟਰ ਬਣ ਜਾਵੇਗੀ।

ਇਹ ਵੀ ਪੜ੍ਹੋ : 6 ਸਾਲਾ ਬੱਚੇ ਨੂੰ ਮਿਲੀ ਸਪੇਨ ਦੀ ਮਾਂ, ਵਿਦਾਈ ਸਮੇਂ ਰੋਕਿਆਂ ਨਾ ਰੁਕੇ ਸਭ ਦੇ ਹੰਝੂ (ਤਸਵੀਰਾਂ)

ਸੀਮਾ ਨੇ ਸਿਰਫ਼ ਢਾਈ ਮਹੀਨਿਆਂ ਅੰਦਰ 76 ਲਾਪਤਾ ਬੱਚਿਆਂ ਨੂੰ ਲੱਭਣ 'ਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ 'ਚੋਂ 56 ਬੱਚੇ 14 ਸਾਲ ਤੋਂ ਵੀ ਘੱਟ ਉਮਰ ਦੇ ਸਨ। ਕੁਝ ਬੱਚੇ ਤਾਂ ਦਿੱਲੀ ਦੇ ਬਾਹਰ ਹੋਰ ਸੂਬਿਆਂ, ਖਾਸ ਕਰ ਕੇ ਪੰਜਾਬ ਅਤੇ ਪੱਛਮੀ ਬੰਗਾਲ ਤੱਕ ਤੋਂ ਬਰਾਮਦ ਹੋਏ। ਇਹ ਬੱਚੇ ਦਿੱਲੀ ਦੇ ਵੱਖ-ਵੱਖ ਪੁਲਸ ਥਾਣਾ ਖੇਤਰਾਂ ਤੋਂ ਲਾਪਤਾ ਹੋਏ ਸਨ ਅਤੇ ਉਨ੍ਹਾਂ ਨੂੰ ਲੱਭਣ 'ਚ ਸੀਮਾ ਨੇ ਕਾਫ਼ੀ ਮਿਹਨਤ ਕੀਤੀ ਅਤੇ ਇਸ ਕੰਮ 'ਚ ਹੋਰ ਸੂਬਿਆਂ ਦੀ ਪੁਲਸ ਦੀ ਵੀ ਮਦਦ ਲਈ। ਹੁਣ ਸੀਮਾ ਢਾਕਾ ਦਿੱਲੀ ਪੁਲਸ ਦੀ ਪਹਿਲੀ ਅਜਿਹੀ ਪੁਲਸ ਮੁਲਾਜ਼ਮ ਬਣ ਗਈ ਹੈ, ਜਿਸ ਨੂੰ ਲਾਪਤਾ ਬੱਚਿਆਂ ਨੂੰ ਲੱਭਣ ਲਈ ਸ਼ੁਰੂ ਕੀਤੀ ਗਈ ਇੰਸੈਂਟਿਵ ਸਕੀਮ ਦੇ ਅਧੀਨ ਆਊਟ ਆਫ਼ ਟਰਨ ਪ੍ਰਮੋਸ਼ਨ ਮਿਲਿਆ ਹੈ। ਪੁਲਸ ਕਮਿਸ਼ਨ ਨੇ ਉਮੀਦ ਜਤਾਈ ਕਿ ਇਸ ਨਾਲ ਹੋਰ ਪੁਲਸ ਮੁਲਾਜ਼ਮਾਂ ਨੂੰ ਵੀ ਗੁੰਮਸ਼ੁਦਾ ਬੱਚਿਆਂ ਨੂੰ ਲੱਭਣ ਲਈ ਪ੍ਰੇਰਨਾ ਮਿਲੇਗੀ।

ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ

ਉੱਥੇ ਹੀ ਸੀਮਾ ਦਾ ਕਹਿਣਾ ਹੈ ਕਿ ਮੈਂ ਖ਼ੁਦ ਇਕ 8 ਸਾਲਾ ਬੱਚੇ ਦੀ ਮਾਂ ਹਾਂ। ਜਦੋਂ ਮੈਂ ਕਿਸੇ ਦੇ ਬੱਚੇ ਦੇ ਗੁੰਮ ਹੋਣ ਦੀ ਗੱਲ ਸੁਣਦੀ ਹਾਂ ਤਾਂ ਬਹੁਤ ਹੀ ਅਜੀਬ ਲੱਗਦਾ ਹੈ। ਮੈਂ ਸੋਚ 'ਚ ਵੀ ਬਰਦਾਸ਼ਤ ਨਹੀਂ ਕਰ ਪਾਉਂਦੀ ਹਾਂ ਕਿ ਕਿਸੇ ਦਾ ਬੱਚਾ ਉਸ ਤੋਂ ਵਿਛੜੇ। ਇਸ ਲਈ ਇਕ ਮੀਟਿੰਗ ਦੌਰਾਨ ਮੈਂ ਆਪਣੇ ਅਫ਼ਸਰਾਂ ਤੋਂ ਗੁੰਮਸ਼ੁਦਾ  ਬੱਚਿਆਂ ਨੂੰ ਲੱਭਣ ਵਾਲੀ ਸੈੱਲ 'ਚ ਕੰਮ ਕਰਨ ਦੀ ਇੱਛਾ ਜ਼ਾਹਰ ਕੀਤਾ। ਚੰਗੀ ਗੱਲ ਇਹ ਹੈ ਕਿ ਸਾਰੇ ਅਫ਼ਸਰਾਂ ਦਾ ਮੈਨੂੰ ਪੂਰਾ ਸਪੋਰਟ ਮਿਲਿਆ ਹੈ।

ਇਹ ਵੀ ਪੜ੍ਹੋ : ਲਿਵ-ਇਨ 'ਚ ਰਹਿ ਰਹੇ 72 ਸਾਲਾ ਬਜ਼ੁਰਗ ਅਤੇ 50 ਸਾਲਾ ਜਨਾਨੀ ਦਾ ਬੇਰਹਿਮੀ ਨਾਲ ਕਤਲ, ਲਾਸ਼ਾਂ ਸੜਕ 'ਤੇ ਸੁੱਟੀਆਂ


author

DIsha

Content Editor

Related News