ਦਿੱਲੀ ਪੁਲਸ ਨੇ ਵਿਰਾਟ ਕੋਹਲੀ ਦੀ ਵੀਡੀਓ ਕੀਤੀ ਸਾਂਝੀ, ਜਾਣੋ ਕੀ ਦਿੱਤਾ ਸੰਦੇਸ਼

04/20/2021 5:47:47 PM

ਨਵੀਂ ਦਿੱਲੀ: ਦਿੱਲੀ ਪੁਲਸ ਨੇ ਰਾਜਧਾਨੀ ਦੇ ਨਾਲ-ਨਾਲ ਦੇਸ਼ ਦੀ ਜਨਤਾ ਨੂੰ ਕੋਰੋਨਾ ਖ਼ਿਲਾਫ਼ ਸੁਚੇਤ ਰਹਿਣ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੱਲੋਂ ਸੰਦੇਸ਼ ਜਾਰੀ ਕੀਤਾ ਹੈ। ਦਿੱਲੀ ਪੁਲਸ ਨੇ ਇਹ ਵੀਡੀਓ ਆਪਣੇ ਟਵਿਟਰ ਅਕਾਊਂਟ ’ਤੇ ਸਾਂਝੀ ਕੀਤੀ ਹੈ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਵਿਰਾਟ ਕੋਹਲੀ ਦੇਸ਼ ਵਾਸੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨ ਦੇ ਨਾਲ ਹੀ ਪੁਲਸ ਕਰਮੀਆਂ ਨੂੰ ਸਹਿਯੋਗ ਕਰਨ ਦੀ ਅਪੀਲ ਕਰ ਰਹੇ ਹਨ। 

ਇਹ ਵੀ ਪੜ੍ਹੋ : ਭਾਰਤੀ ਖਿਡਾਰੀਆਂ ਨੂੰ ਤੋਹਫ਼ੇ ਮਿਲਣ ਦਾ ਸਿਲਸਿਲਾ ਜਾਰੀ, ਆਨੰਦ ਮਹਿੰਦਰਾ ਨੇ ਹੁਣ ਇਸ ਖਿਡਾਰੀ ਨੂੰ ਦਿੱਤੀ ‘ਥਾਰ’

 

ਆਪਣੇ ਵੀਡੀਓ ਸੰਦੇਸ਼ ਵਿਚ ਵਿਰਾਟ ਕੋਹਲੀ ਨੇ ਕਿਹਾ, ‘ਮੇਰੀ ਤੁਹਾਨੂੰ ਗੁਜਾਰਿਸ਼ ਹੈ ਕਿ ਜਦੋਂ ਵੀ ਜ਼ਰੂਰੀ ਕੰਮ ਲਈ ਘਰੋਂ ਨਿਕਲੋ ਤਾਂ ਮਾਸਕ ਪਾ ਕੇ ਰੱਖੋ, ਸਮਾਜਕ ਦੂਰੀ ਦਾ ਪਾਲਣ ਕਰੋ ਅਤੇ ਹੱਥਾਂ ਨੂੰ ਸੈਨੇਟਾਈਜ਼ ਕਰੋ। ਜੇਕਰ ਇਸ ਮਹਾਮਾਰੀ ਨਾਲ ਸਾਨੂੰ ਦ੍ਰਿੜ੍ਹਤਾ ਨਾਲ ਲੜਨਾ ਹੈ ਤਾਂ ਇਸ ਵਿਚ ਸਾਨੂੰ ਪੁਲਸ ਕਰਮੀਆਂ ਦਾ ਸਾਥ ਦੇਣਾ ਹੋਵੇਗਾ। ਜੇਕਰ ਤੁਸੀਂ ਸੁਰੱਖਿਅਤ ਹੋ ਤਾਂ ਦੇਸ਼ ਸੁਰੱਖਿਅਤ ਹੈ। ਇਸ ਲਈ ਜ਼ਿੰਮੇਦਾਰੀ ਸਮਝੋ ਅਤੇ ਨਿਯਮਾਂ ਦੀ ਪਾਲਣਾ ਕਰੋ।’

ਇਹ ਵੀ ਪੜ੍ਹੋ : ਏਅਰਪੋਰਟ ’ਤੇ ਸਪਾਟ ਹੋਏ ਅਨੁਸ਼ਕਾ ਅਤੇ ਵਿਰਾਟ, ਮਾਂ ਦੀ ਗੋਦ ’ਚ ਨਜ਼ਰ ਆਈ ਵਾਮਿਕਾ, ਵੇਖੋ ਤਸਵੀਰਾਂ

ਦੱਸ ਦੇਈਏ ਕਿ ਇਸ ਵਾਰ ਆਈ.ਪੀ.ਐਲ. 2021 ਦੇ 14ਵੇਂ ਸੀਜ਼ਨ ਦਾ ਆਯੋਜਨ ਭਾਰਤ ਵਿਚ ਕੀਤਾ ਗਿਆ ਹੈ। ਵਿਰਾਟ ਕੋਹਲੀ ਰਾਇਲ ਚੈਲੇਂਜਰਸ ਬੈਂਗਲੋਰ ਦੀ ਕਪਤਾਨੀ ਕਰ ਰਹੇ ਹਨ।

ਇਹ ਵੀ ਪੜ੍ਹੋ : ਰੱਬ ਦਾ ਅਵਤਾਰ ਬਣਨ ਦੀ ਇੱਛਾ 'ਚ ਸ਼ਖ਼ਸ ਨੇ ਚੁੱਕਿਆ ਖ਼ੌਫ਼ਨਾਕ ਕਦਮ, ਆਰੀ ਨਾਲ ਵੱਢਿਆ ਆਪਣਾ ਗਲਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


 


cherry

Content Editor

Related News