ਪੁਲਸ ਨੇ ਸੁਸ਼ੀਲ ਕੁਮਾਰ ਅਤੇ ਨਵਨੀਤ ਕਾਲਰਾ ਦੇ ਹਥਿਆਰ ਲਾਈਸੈਂਸ ਕੀਤੇ ਮੁਅੱਤਲ

Tuesday, Jun 01, 2021 - 04:32 PM (IST)

ਨਵੀਂ ਦਿੱਲੀ (ਭਾਸ਼ਾ) : ਦਿੱਲੀ ਪੁਲਸ ਨੇ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਕਾਰੋਬਾਰੀ ਨਵਨੀਤ ਕਾਲਰਾ ਦੇ ਹਥਿਆਰ ਲਾਈਸੈਂਸ ਮੁਅੱਤਲ ਕਰ ਦਿੱਤੇ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਉਨ੍ਹਾਂ ਦੇ ਲਾਈਸੈਂਸ ਸੋਮਵਾਰ ਨੂੰ ਮੁਅੱਤਲ ਕਰ ਦਿੱਤੇ ਗਏ ਸਨ ਅਤੇ ਪੁਲਸ ਉਨ੍ਹਾਂ ਨੂੰ ਰੱਦ ਕਰਨ ਦੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ: ਪਹਿਲਵਾਨ ਸੁਸ਼ੀਲ ਕੁਮਾਰ ਨੂੰ ਲੈ ਕੇ ਹਰਿਦੁਆਰ ਪੁੱਜੀ ਦਿੱਲੀ ਪੁਲਸ

ਸੰਯੁਕਤ ਪੁਲਸ ਕਮਿਸ਼ਨਰ (ਲਾਈਸੈਂਸਿੰਗ) ਓਪੀ ਮਿਸ਼ਰਾ ਨੇ ਕਿਹਾ, ‘ਅਸੀਂ ਕੁਮਾਰ ਅਤੇ ਕਾਲਰਾ ਦੇ ਹਥਿਆਰ ਲਾਈਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਹਨ। ਉਨ੍ਹਾਂ ਨੇ ਲਾਈਸੈਂਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੂੰ ਨੋਟਿਸ ਜਾਰੀ ਕਰਕੇ ਇਹ ਦੱਸਣ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਲਾਈਸੈਂਸ ਰੱਦ ਕਿਉਂ ਨਹੀਂ ਕੀਤੇ ਜਾਣੇ ਚਾਹੀਦੇ।’ ਮਿਸ਼ਰਾ ਨੇ ਕਿਹਾ, ‘ਅਸੀਂ ਉਨ੍ਹਾਂ ਖ਼ਿਲਾਫ਼ ਹਾਲ ਹੀ ਵਿਚ ਦਰਜ ਅਪਰਾਧਕ ਮਾਮਲਿਆਂ ਵਿਚ ਸਬੰਧਤ ਜਾਂਚ ਏਜੰਸੀ ਅਤੇ ਸਥਾਨਕ ਪੁਲਸ ਦੀ ਰਿਪੋਰਟ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ।’

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟਰਾਂ ਦੇ ਪਰਿਵਾਰਕ ਮੈਂਬਰਾਂ ਨੂੰ ਬ੍ਰਿਟੇਨ ਦੌਰੇ ’ਤੇ ਜਾਣ ਦੀ ਮਿਲੀ ਮਨਜ਼ੂਰੀ

ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਥੇ ਛਤਰਸਾਲ ਸਟੇਡੀਅਮ ਵਿਚ 4 ਅਤੇ 5 ਮਈ ਦੀ ਦਰਮਿਆਨੀ ਰਾਤ ਨੂੰ ਪਹਿਲਵਾਨ ਸਾਗਰ ਧਨਖੜ ਅਤੇ ਉਸ ਦੇ 2 ਦੋਸਤਾਂ ਸੋਨੂੰ ਅਤੇ ਅਮਿਤ ਕੁਮਾਰ ’ਤੇ ਕਥਿਤ ਤੌਰ ’ਤੇ ਹਮਲਾ ਕਰ ਦਿੱਤਾ ਸੀ। ਬਾਅਦ ਵਿਚ ਸੱਟਾਂ ਕਾਰਨ ਸਾਗਰ ਦੀ ਮੌਤ ਹੋ ਗਈ ਸੀ। ਕੁਮਾਰ ਨੂੰ ਸਹਿ-ਦੋਸ਼ੀ ਅਜੇ ਨਾਲ 23 ਮਈ ਨੂੰ ਬਾਹਰੀ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 2 ਵਾਰ ਓਲੰਪਿਕ ਤਮਗਾ ਜਿੱਤ ਚੁੱਕੇ ਕੁਮਾਰ ਇਸ ਤੋਂ ਪਹਿਲਾਂ ਕਰੀਬ 3 ਹਫ਼ਤਿਆਂ ਤੱਕ ਫ਼ਰਾਰ ਰਹੇ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਦਿੱਲੀ ਪੁਲਸ ਨੇ ਆਕਸੀਜਨ ਕੰਸਨਟ੍ਰੇਟਰ ਕਾਲਾ ਬਜ਼ਾਰੀ ਮਾਮਲੇ ਵਿਚ ਕਾਲਰਾ ਨੂੰ ਗ੍ਰਿਫ਼ਤਾਰ ਕੀਤਾ ਸੀ। 

ਇਹ ਵੀ ਪੜ੍ਹੋ: ਕੀ ਐਸਟ੍ਰਾਜ਼ੇਨੇਕਾ ਮਗਰੋਂ ਫਾਈਜ਼ਰ ਦੀ ਵੈਕਸੀਨ ਲਈ ਜਾ ਸਕਦੀ ਹੈ? ਜਾਣੋ ਜਵਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News