ਦਿੱਲੀ ਮਾਸਟਰ ਪਲਾਨ ''ਚ ਤਬਦੀਲੀ ਕਰ ਦਿੱਤੀ ਗਈ ਭਾਜਪਾ ਹੈੱਡ ਕੁਆਰਟਰ ਨੂੰ 2 ਏਕੜ ਜ਼ਮੀਨ

Friday, Jun 28, 2019 - 05:16 PM (IST)

ਦਿੱਲੀ ਮਾਸਟਰ ਪਲਾਨ ''ਚ ਤਬਦੀਲੀ ਕਰ ਦਿੱਤੀ ਗਈ ਭਾਜਪਾ ਹੈੱਡ ਕੁਆਰਟਰ ਨੂੰ 2 ਏਕੜ ਜ਼ਮੀਨ

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਨੂੰ ਨਵੀਂ ਦਿੱਲੀ 'ਚ ਦੀਨ ਦਿਆਲ ਉਪਾਧਿਆਏ ਮਾਰਗ 'ਤੇ ਆਪਣੇ ਰਾਸ਼ਟਰੀ ਦਫ਼ਤਰ ਲਈ 2 ਏਕੜ ਜ਼ਮੀਨ ਮਿਲੀ ਹੈ। ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਇਸ ਲਈ ਨਿਯਮਾਂ 'ਚ ਤਬਦੀਲੀ ਕੀਤੀ ਅਤੇ ਪਲਾਟ ਲਈ ਜ਼ਮੀਨ-ਉਪਯੋਗ (ਲੈਂਡ-ਯੂਜ਼) ਤਬਦੀਲੀ ਨੂੰ ਨੋਟੀਫਾਈਡ ਕੀਤਾ। ਇਕ ਰਿਪੋਰਟ ਅਨੁਸਾਰ ਦਿੱਲੀ ਮਾਸਟਰ ਪਲਾਨ 2021 'ਚ ਇਸ ਪਲਾਟ ਨੂੰ 'ਰਿਹਾਇਸ਼ੀ ਉਪਯੋਗ' ਦੀ ਸ਼੍ਰੇਣੀ 'ਚ ਰੱਖਿਆ ਗਿਆ ਸੀ। ਹਾਲਾਂਕਿ ਹੁਣ ਇਸ 'ਚ ਤਬਦੀਲੀ ਕਰਦੇ ਹੋਏ ਜਨਤਕ ਅਤੇ ਅਰਧ ਜਨਤਕ ਸਹੂਲਤਾਂ ਦੀ ਸ਼੍ਰੇਣੀ 'ਚ ਪਾ ਦਿੱਤਾ ਗਿਆ ਹੈ। ਮੌਜੂਦਾ ਭਾਜਪਾ ਦਫ਼ਤਰ 6-ਏ, ਡੀ.ਡੀ.ਯੂ. ਮਾਰਗ ਸਥਿਤ ਹੈ। ਬੁੱਧਵਾਰ ਨੂੰ ਜਾਰੀ ਜ਼ਮੀਨ-ਉਪਯੋਗ ਤਬਦੀਲੀ ਨੋਟੀਫਿਕੇਸ਼ਨ ਅਨੁਸਾਰ,''ਭਾਜਪਾ ਨੂੰ ਦਿੱਤੀ ਜਾਣ ਵਾਲੀ 8,860 ਵਰਗ ਮੀਟਰ ਜਾਂ 2.189 ਏਕੜ ਦੇ ਅਧੀਨ ਜ਼ਮੀਨ, 3-ਬੀ, ਡੀ.ਡੀ.ਯੂ. ਮਾਰਗ 'ਤੇ ਹੈ। ਕੇਂਦਰ ਸਰਕਾਰ ਨੇ ਜੋਨ-ਡੀ ਦੇ ਜੋਨਲ ਡੈਵਲਪਮੈਂਟ ਪਲਾਨ 'ਚ ਸੋਧ ਕਰਨ ਦਾ ਪ੍ਰਸਤਾਵ ਦਿੱਤਾ ਸੀ, ਜਿਸ ਦੇ ਨਾਲ ਦਿੱਲੀ ਵਿਕਾਸ ਅਥਾਰਟੀ ਨੇ 9 ਮਾਰਚ ਨੂੰ ਇਕ ਨੋਟਿਸ ਪ੍ਰਕਾਸ਼ਿਤ ਕਰ ਕੇ ਇਤਰਾਜ਼ ਜਾਂ ਸੁਝਾਅ ਮੰਗੇ ਸਨ।

ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਨੋਟਿਸ ਜਾਰੀ ਕਰਨ ਦੇ 30 ਦਿਨਾਂ ਦੀ ਮਿਆਦ 'ਚ ਕੋਈ ਇਤਰਾਜ਼/ਸੁਝਾਅ ਪ੍ਰਾਪਤ ਨਹੀਂ ਹੋਇਆ ਹੈ ਅਤੇ ਕੇਂਦਰ ਸਰਕਾਰ ਨੇ ਮਾਮਲੇ ਦੇ ਸਾਰੇ ਪਹਿਲੂਆਂ 'ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ 'ਮਾਸਟਰ ਪਲਾਨ ਅਤੇ ਜੋਨਲ ਡੈਵਲਪਮੈਂਟ ਪਲਾਨ' ਨੂੰ ਸੋਧ ਕਰਨ ਦਾ ਫੈਸਲਾ ਲਿਆ ਹੈ। ਗੁਆਂਢੀਆਂ ਲਈ, ਪਲਾਟ 'ਚ ਉੱਤਰ 'ਚ ਪ੍ਰਾਇਮਰੀ ਸਕੂਲ, ਦੱਖਣ 'ਚ ਡੀ.ਡੀ.ਯੂ. ਮਾਰਗ, ਪਹਿਲਾਂ ਤੋਂ ਪ੍ਰਸਤਾਵਿਤ 20 ਮੀਟਰ ਸੜਕ ਅਤੇ ਇਕ ਪ੍ਰਸਤਾਵਿਤ ਸਮੂਹ ਰਿਹਾਇਸ਼ ਪ੍ਰਾਜੈਕਟ ਅਤੇ ਪੱਛਮ 'ਚ ਮੌਜੂਦਾ 20 ਮੀਟਰ ਸੜਕ ਹੈ। ਡੀ.ਡੀ.ਯੂ. ਮਾਰਗ 'ਤੇ ਭਾਜਪਾ ਦੇ ਨਵੇਂ ਤਿੰਨ-ਮੰਜ਼ਲਾਂ ਹੈੱਡ ਕੁਆਰਟਰ ਦਾ ਉਦਘਾਟਨ ਫਰਵਰੀ 2018 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤਾ ਗਿਆ ਸੀ। ਪੁਰਾਣਾ ਹੈੱਡ ਅਸ਼ੋਕ ਰੋਡ 'ਤੇ ਇਕ ਬੰਗਲੇ 'ਚ ਸੀ।


author

DIsha

Content Editor

Related News