ਇਕ ਵਾਰ ਫਿਰ ਤੋਂ ਦਿੱਲੀ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
Tuesday, Mar 19, 2024 - 10:26 AM (IST)
ਨਵੀਂ ਦਿੱਲੀ- ਬਿਹਾਰ ਦਾ ਬੇਗੂਸਰਾਏ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਮਹਾਨਗਰ ਖੇਤਰ ਬਣ ਗਿਆ ਹੈ, ਜਦਕਿ ਦਿੱਲੀ ਨੂੰ ਸਭ ਤੋਂ ਖਰਾਬ ਹਵਾ ਗੁਣਵੱਤਾ ਵਾਲੇ ਰਾਜਧਾਨੀ ਸ਼ਹਿਰ ਦੇ ਰੂਪ ਵਿਚ ਦਰਜ ਕੀਤਾ ਗਿਆ ਹੈ। ਇਕ ਨਵੀਂ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਸਵਿਟਜ਼ਰਲੈਂਡ ਦੇ ਸੰਗਠਨ IQAir ਵਲੋਂ ਵਿਸ਼ਵ ਹਵਾ ਗੁਣਵੱਤਾ ਰਿਪੋਰਟ 2023 ਮੁਤਾਬਕ 54.4 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਔਸਤ ਸਾਲਾਨਾ PM2.5 ਗਾੜ੍ਹਾਪਣ ਦੇ ਨਾਲ 134 ਦੇਸ਼ਾਂ ਵਿਚੋਂ ਤੀਜਾ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਵਾਲੇ ਦੇਸ਼ ਵਜੋਂ ਦਰਜਾਬੰਦੀ ਕਰਦਾ ਹੈ। ਇਸ ਤੋਂ ਪਹਿਲਾਂ ਬੰਗਲਾਦੇਸ਼ (79.9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਅਤੇ ਪਾਕਿਸਤਾਨ (73.7 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਸਨ। ਭਾਰਤ 2022 ਵਿਚ 53.3 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਔਸਤ PM2.5 ਗਾੜ੍ਹਾਪਣ ਦੇ ਨਾਲ 8ਵਾਂ ਸਭ ਤੋਂ ਵੱਧ ਪ੍ਰਦੂਸ਼ਿਤ ਦੇਸ਼ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਅਫੀਮ ਦੀ ਖੇਤੀ ਦਾ ਪਰਦਾਫਾਸ਼, ਪੁਲਸ ਨੇ ਛਾਪੇਮਾਰੀ ਕਰ ਫੜੇ ਹਜ਼ਾਰਾਂ ਬੂਟੇ (ਵੀਡੀਓ)
PM2.5 ਨੂੰ 'ਬਰੀਕ ਕਣ ਪਦਾਰਥ' ਕਿਹਾ ਜਾਂਦਾ ਹੈ। ਇਹ ਕਣ 2.5 ਮਾਈਕਰੋਨ ਜਾਂ ਇਸ ਤੋਂ ਛੋਟੇ ਆਕਾਰ ਦੇ ਹੁੰਦੇ ਹਨ ਅਤੇ ਸਾਹ ਲੈਣ ਦੌਰਾਨ ਹੇਠਲੇ ਸਾਹ ਦੀ ਨਾਲੀ ਤੱਕ ਪਹੁੰਚ ਜਾਂਦੇ ਹਨ। ਬੇਗੂਸਰਾਏ ਨੂੰ 118.9 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੀ ਔਸਤ PM2.5 ਗਾੜ੍ਹਾਪਣ ਦੇ ਨਾਲ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਪ੍ਰਦੂਸ਼ਿਤ ਮਹਾਂਨਗਰ ਵਜੋਂ ਦਰਜ ਕੀਤਾ ਗਿਆ ਹੈ, ਜਦੋਂ ਕਿ ਸ਼ਹਿਰ ਦਾ ਨਾਮ 2022 ਦੀ ਦਰਜਾਬੰਦੀ ਵਿੱਚ ਵੀ ਨਹੀਂ ਸੀ। ਦਿੱਲੀ ਨੂੰ 2018 ਤੋਂ ਬਾਅਦ ਚੌਥੀ ਵਾਰ ਦੁਨੀਆ ਦੀ ਸਭ ਤੋਂ ਵੱਧ ਪ੍ਰਦੂਸ਼ਿਤ ਰਾਜਧਾਨੀ ਦਾ ਦਰਜਾ ਦਿੱਤਾ ਗਿਆ ਹੈ। ਦੁਨੀਆ ਭਰ 'ਚ ਲਗਭਗ 7 ਮਿਲੀਅਨ ਲੋਕ ਹਵਾ ਪ੍ਰਦੂਸ਼ਣ ਕਾਰਨ ਸਮੇਂ ਤੋਂ ਪਹਿਲਾਂ ਮਰ ਜਾਂਦੇ ਹਨ। PM2.5 ਹਵਾ ਪ੍ਰਦੂਸ਼ਣ ਦਮਾ, ਕੈਂਸਰ, ਸਟ੍ਰੋਕ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਸਮੇਤ ਕਈ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।
ਇਹ ਵੀ ਪੜ੍ਹੋ- ਇਸ ਵਾਰ ਵੀ ਸਭ ਤੋਂ ਮਹਿੰਗੀਆਂ ਹੋਣਗੀਆਂ ਚੋਣਾਂ, ਜਾਣੋ ਹਰ ਵੋਟਰ 'ਤੇ ਕਿੰਨਾ ਹੋਵੇਗਾ ਖ਼ਰਚ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8