ਦਿੱਲੀ ਦੇ ਸਫ਼ਦਰਜੰਗ ਹਸਪਤਾਲ ''ਚ ਲੱਗੀ ਅੱਗ, ਅੱਗ ਬੁਝਾਊ ਵਿਭਾਗ ਨੇ ਪਾਇਆ ਕਾਬੂ

Thursday, Jan 14, 2021 - 05:30 PM (IST)

ਨਵੀਂ ਦਿੱਲੀ- ਦਿੱਲੀ ਦੇ ਸਫ਼ਦਰਜੰਗ ਹਸਪਤਾਲ ਦੇ ਓ.ਪੀ.ਡੀ. ਦੀ ਚੌਥੀ ਮੰਜ਼ਲ 'ਚ ਸਿਸਟਰ ਚੇਂਜਿੰਗ ਰੂਮ 'ਚ ਵੀਰਵਾਰ ਦੁਪਹਿਰ ਅੱਗ ਲੱਗਣ ਨਾਲ ਭੱਜ-ਦੌੜ ਪੈ ਗਈ। ਜਾਣਕਾਰੀ ਅਨੁਸਾਰ ਇਸ ਚੇਂਜਿੰਗ ਰੂਪ 'ਚ ਸੈਨੀਟਾਈਜ਼ਰ ਰੱਖੇ ਹੋਏ ਸਨ, ਇਸ ਕਾਰਨ ਅੱਗ ਭੜਕ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਬੁਝਾਊ ਵਿਭਾਗ ਦੇ ਕਰਮੀਆਂ ਨੇ ਜਲਦ ਹੀ ਅੱਗ 'ਤੇ ਕਾਬੂ ਪਾ ਲਿਆ। 

PunjabKesariਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਅਨੁਸਾਰ ਵੀਰਵਾਰ ਦੁਪਹਿਰ 1.18 ਵਜੇ ਅੱਗ ਲੱਗੀ ਸੀ। ਮੌਕੇ 'ਤੇ ਮੌਜੂਦ ਹਸਪਤਾਲ ਕਰਮੀਆਂ ਅਤੇ ਪੁਲਸ ਦੇ ਜਵਾਨਾਂ ਵਲੋਂ ਤੁਰੰਤ ਉਸ ਅੱਗ ਨੂੰ ਬੁਝਾਇਆ ਗਿਆ। ਅੱਗ ਬੁਝਾਊ ਵਿਭਾਗ ਨੂੰ ਸੂਚਿਤ ਕੀਤੇ ਜਾਣ ਦੇ ਕਰੀਬ 5 ਮਿੰਟ ਦੇ ਅੰਦਰ ਹੀ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਰਮੀਆਂ ਵਲੋਂ ਅੱਗ ਲੱਗਣ ਦਾ ਕਾਰਨ ਤਲਾਸ਼ਿਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਸ਼ਾਰਟ ਸਰਕਿਟ ਕਾਰਨ ਚਿੰਗੜੀ ਨਿਕਲੀ ਸੀ। ਜਿਸ ਕਾਰਨ ਨਰਸਾਂ ਦੇ ਚੇਂਜਿੰਗ ਰੂਮ 'ਚ ਅੱਗ ਲੱਗ ਗਈ। 


DIsha

Content Editor

Related News