ਦਿੱਲੀ-NCR ''ਚ ਠੰਡ ਤੋਂ ਮਿਲੀ ਰਾਹਤ ਪਰ ਪ੍ਰਦੂਸ਼ਣ ਤੋਂ ਨਹੀਂ

01/04/2020 11:30:41 AM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ-ਐੱਨ.ਸੀ.ਆਰ 'ਚ ਅੱਜ ਭਾਵ ਸ਼ਨੀਵਾਰ ਨੂੰ ਠੰਡ ਤੋਂ ਰਾਹਤ ਮਿਲੀ ਹੈ। ਦਿੱਲੀ 'ਚ ਸਵੇਰਸਾਰ ਘੱਟੋ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹਾਲਾਂਕਿ ਦਿੱਲੀ ਦੀ ਹਵਾ ਇੱਕ ਵਾਰ ਫਿਰ ਖਰਾਬ ਸਥਿਤੀ 'ਚ ਪਹੁੰਚ ਗਈ ਹੈ। ਕੇਂਦਰੀ ਹਵਾ ਕੰਟਰੋਲ ਬੋਰਡ ਮੁਤਾਬਕ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ) 390 ਦਰਜ ਕੀਤਾ ਗਿਆ ਹੈ।

PunjabKesari

ਦਿੱਲੀ ਦੇ ਕੁਝ ਇਲਾਕਿਆਂ 'ਚ ਮੌਸਮ ਸਾਫ ਰਿਹਾ ਅਤੇ ਕਈ ਥਾਵਾਂ 'ਤੇ ਧੁੰਦ ਛਾਈ ਰਹੀ। ਘੱਟ ਵਿਜ਼ੀਬਿਲਟੀ ਕਾਰਨ ਉੱਤਰ ਰੇਲਵੇ ਦੀਆਂ 19 ਟ੍ਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਦੇਰੀ ਨਾਲ ਚੱਲੀਆਂ। ਇਸ ਤੋਂ ਇਲਾਵਾ ਤਾਮਿਲਨਾਡੂ 'ਚ ਚੇਨਈ ਏਅਰਪੋਰਟ 'ਤੇ ਘੱਟ ਵਿਜ਼ੀਬਿਲਟੀ ਕਾਰਨ 4 ਫਲਾਈਟਾਂ ਡਾਇਵਰਟ ਕਰਨੀਆਂ ਪਈਆਂ ਜਦਕਿ 10 ਲੇਟ ਚੱਲੀਆਂ।

PunjabKesari

ਬਾਰਿਸ਼ ਕਾਰਨ ਤਾਪਮਾਨ 'ਚ ਗਿਰਾਵਟ-
ਛੱਤੀਸਗੜ੍ਹ 'ਚ ਬਾਰਿਸ਼ ਕਾਰਨ ਕਈ ਹਿੱਸਿਆਂ 'ਚ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਅਨੁਸਾਰ ਪੂਰਬੀ ਰਾਜਸਥਾਨ, ਪੱਛਮੀ ਮੱਧ ਪ੍ਰਦੇਸ਼ ਅਤੇ ਬਿਹਾਰ 'ਚ ਸੰਘਣੀ ਧੁੰਦ ਛਾਈ ਰਹੀ। ਪੱਛਮੀ ਉਤਰ ਪ੍ਰਦੇਸ਼ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਕਿਸੇ ਥਾਂ ਮੱਧਮ ਅਤੇ ਕਿਸੇ ਥਾਂ ਸੰਘਣੀ ਧੁੰਦ ਛਾਈ ਰਹੀ।

ਦੱਸਣਯੋਗ ਹੈ ਕਿ ਦਿੱਲੀ ਦਾ ਤਾਪਮਾਨ ਸ਼ੁੱਕਰਵਾਰ ਸਵੇਰਸਾਰ 9.4 ਡਿਗਰੀ ਰਿਕਾਰਡ ਕੀਤਾ ਗਿਆ। ਦਸੰਬਰ ਮਹੀਨੇ 'ਚ ਜਿਸ ਠੰਡ ਨੇ ਕਹਿਰ ਮਚਾ ਰੱਖਿਆ ਸੀ, ਉਸ ਦਾ ਕਹਿਰ ਜਨਵਰੀ ਮਹੀਨੇ 'ਚ ਵੀ ਜਾਰੀ ਹੈ। ਪਹਾੜੀ ਇਲਾਕਿਆਂ 'ਚ ਭਾਰੀ ਬਰਫਬਾਰੀ ਨੇ ਲੋਕਾਂ ਦਾ ਜਨਜੀਵਨ ਕਾਫੀ ਪ੍ਰਭਾਵਿਤ ਕਰ ਰੱਖਿਆ ਹੈ। ਵੀਰਵਾਰ ਨੂੰ ਉਤਰਾਖੰਡ ਦੇ ਉਤਰਕਾਸ਼ੀ ਦੇ ਉਚਾਈ ਵਾਲੇ ਇਲਾਕਿਆਂ ਗੰਗੋਤਰੀ, ਯਮੁਨਾਤਰੀ 'ਚ ਬਰਫਬਾਰੀ ਦਾ ਸਿਲਸਿਲਾ ਚੱਲਦਾ ਰਿਹਾ।


Iqbalkaur

Content Editor

Related News