ਦਿੱਲੀ ''ਚ ਫਿਰ ਵਧਿਆ ਪ੍ਰਦੂਸ਼ਣ, ਜ਼ਹਿਰੀਲੀ ਹੋਈ ਹਵਾ

Thursday, Dec 05, 2019 - 12:06 PM (IST)

ਦਿੱਲੀ ''ਚ ਫਿਰ ਵਧਿਆ ਪ੍ਰਦੂਸ਼ਣ, ਜ਼ਹਿਰੀਲੀ ਹੋਈ ਹਵਾ

ਨਵੀਂ ਦਿੱਲੀ—ਬੀਤੇ ਕੁਝ ਦਿਨਾਂ ਤੋਂ ਪ੍ਰਦੂਸ਼ਣ ਤੋਂ ਰਾਹਤ ਮਿਲਣ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਦਿੱਲੀ ਦੀ ਹਵਾ ਜ਼ਹਿਰੀਲੀ ਹੋ ਗਈ ਹੈ। ਵੀਰਵਾਰ ਸਵੇਰਸਾਰ ਆਨੰਦ ਵਿਹਾਰ 'ਚ ਹਵਾ ਗੁਣਵੱਤਾ ਇੰਡੈਕਸ (ਏ.ਕਿਊ.ਆਈ.) ਫਿਰ ਤੋਂ 489 ਤੱਕ ਪਹੁੰਚ ਗਿਆ ਹੈ, ਜਦਕਿ ਪੰਜਾਬੀ ਬਾਗ 'ਚ 428, ਮੁੰਡਕਾ 'ਚ 373, ਝਿਲਮਿਲ 447, ਨੋਇਡਾ ਅਤੇ ਗਾਜੀਆਬਾਦ ਦੇ ਵਸੁੰਧਰਾ 'ਚ ਅੱਜ ਵੀ ਹਵਾ ਪ੍ਰਦੁਸ਼ਿਤ ਹੈ, ਜਿਸ ਤੋਂ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੋਧੀ ਰੋਡ 'ਚ ਪੀ.ਐੱਮ. 2.5 ਅਤੇ ਪੀ.ਐੱਮ.10 ਕ੍ਰਮਵਾਰ 234 ਅਤੇ 229 ਦਰਜ ਕੀਤਾ ਗਿਆ, ਜੋ ਕਿ ਖਰਾਬ ਸ਼੍ਰੇਣੀ 'ਚ ਆਉਂਦਾ ਹੈ।

PunjabKesari

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਫਰ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਇੱਕ ਵਾਰ ਫਿਰ ਤੋਂ 6 ਦਸੰਬਰ ਨੂੰ ਪ੍ਰਦੂਸ਼ਣ ਗੰਭੀਰ ਪੱਧਰ 'ਤੇ ਪਹੁੰਚ ਸਕਦਾ ਹੈ ਤਾਂ ਆਈ.ਐੱਮ.ਡੀ. ਨੇ ਵੀ ਕਿਹਾ ਹੈ ਕਿ ਪ੍ਰਦੂਸ਼ਣ ਦਾ ਪੱਧਰ ਅਗਲੇ 2 ਦਿਨਾਂ ਤੱਕ ਇਸੇ ਸਥਿਤੀ 'ਚ ਰਹੇਗਾ। ਸਫਰ ਦੇ ਅੰਦਾਜ਼ੇ ਮੁਤਾਬਕ, ਹਵਾਵਾਂ ਦੀ ਗਤੀ ਘੱਟ ਹੋਣ ਲੱਗੀ ਹੈ। ਅਗਲੇ ਤਿੰਨ ਦਿਨਾਂ ਤੱਕ ਸਥਿਤੀ ਅਜਿਹੀ ਹੀ ਰਹੇਗੀ, ਇਸ ਦੇ ਕਾਰਨ ਪ੍ਰਦੂਸ਼ਣ ਵੱਧੇਗਾ।


author

Iqbalkaur

Content Editor

Related News