ਦਿੱਲੀ-NCR ਹਵਾ ਪ੍ਰਦੂਸ਼ਣ : ਕੇਂਦਰ ਨੇ ਪ੍ਰਦੂਸ਼ਣ ਕਰਨ ਵਾਲੇ ਵਾਹਨਾਂ ''ਤੇ ਲਗਾਈ ਰੋਕ

01/14/2024 7:36:14 PM

ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਵਿਗੜਦੀ ਹਵਾ ਗੁਣਵੱਤਾ ਦਰਮਿਆਨ ਖੇਤਰ 'ਚ ਗੈਰ-ਜ਼ਰੂਰੀ ਨਿਰਮਾਣ ਕੰਮ ਅਤੇ ਬੀ.ਐੱਸ.-3 ਪੈਟਰੋਲ ਅਤੇ ਬੀ.ਐੱਸ.-4 ਡੀਜ਼ਲ ਚਾਰ ਪਹੀਆ ਵਾਹਨਾਂ ਦੇ ਸੜਕ 'ਤੇ ਦੌੜਨ 'ਤੇ ਪਾਬੰਦੀ ਲਗਾਉਣ ਦਾ ਐਤਵਾਰ ਨੂੰ ਆਦੇਸ਼ ਦਿੱਤਾ। ਦਿੱਲੀ-ਐੱਨ.ਸੀ.ਆਰ. 'ਚ ਹਵਾ ਗੁਣਵੱਤਾ ਨਾਲ ਨਜਿੱਠਣ ਦੀਆਂ ਰਣਨੀਤੀ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਕਾਨੂੰਨੀ ਬਾਡੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਕਿਹਾ ਕਿ ਪ੍ਰਤੀਕੂਲ ਜਲਵਾਯੂ ਸੰਬੰਧੀ ਸਥਿਤੀਆਂ ਅਤੇ ਸਥਾਨਕ ਪ੍ਰਦੂਸ਼ਣ ਸਰੋਤਾਂ ਕਾਰਨ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (ਸਵੇਰੇ 10 ਅਤੇ 11 ਵਜੇ : 458 ਅਤੇ 457) ਕਾਫ਼ੀ ਵਧ ਗਿਆ ਹੈ। ਲੰਬੇ ਸਮੇਂ ਤੱਕ ਹਵਾ ਗੁਣਵੱਤਾ ਖ਼ਰਾਬ ਰਹਿਣ ਦਾ ਅਨੁਮਾਨ ਲਗਾਉਂਦੇ ਹੋਏ ਕਮੇਟੀ ਨੇ ਤੁਰੰਤ 'ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ' (ਗ੍ਰੈਪ) ਦੇ ਤੀਜੇ ਪੜਾਅ ਦੇ ਪਾਬੰਦੀ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ।

PunjabKesari

ਪਾਬੰਦੀਆਂ 'ਚ ਖੇਤਰ 'ਚ ਗੈਰ-ਜ਼ਰੂਰੀ ਨਿਰਮਾਣ ਕੰਮ ਅਤੇ ਬੀ.ਐੱਸ.-3 ਪੈਟਰੋਲ ਅਤੇ ਬੀ.ਐੱਸ.-4 ਡੀਜ਼ਲ ਚਾਰ ਪਹੀਆ ਵਾਹਨਾਂ ਨੇ ਸੜਕ 'ਤੇ ਦੌੜਨ 'ਤੇ ਰੋਕ ਸ਼ਾਮਲ ਹੈ। ਰਾਸ਼ਟਰੀ ਸੁਰੱਖਿਆ ਜਾਂ ਰੱਖਿਆ, ਰਾਸ਼ਟਰੀ ਮਹੱਤਵ ਦੇ ਪ੍ਰਾਜੈਕਟਾਂ, ਸਿਹਤ ਦੇਖਭਾਲ, ਰੇਲਵੇ, ਮੈਟਰੋ ਰੇਲ, ਹਵਾਈ ਅੱਡਿਆਂ, ਅੰਤਰ-ਰਾਜੀ ਬੱਸ ਟਰਮਿਨਲ, ਰਾਜਮਾਰਗ, ਸੜਕ, ਫਲਾਈਓਵਰ, ਪੁਲ, ਬਿਜਲੀ ਟਰਾਂਸਮਿਸ਼ਨ ਪਾਈਪਲਾਈਨ, ਸਫ਼ਾਈ ਅਤੇ ਜਲ ਸਪਲਾਈ ਨਾਲ ਜੁੜੇ ਨਿਰਮਾਣ ਕੰਮ ਨੂੰ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ। ਗ੍ਰੈਪ ਸਰਦੀਆਂ ਦੌਰਾਨ ਖੇਤਰ 'ਚ ਲਾਗੂ ਕੀਤੀ ਜਾਣ ਵਾਲੀ ਕੇਂਦਰ ਦੀ ਹਵਾ ਪ੍ਰਦੂਸ਼ਣ ਕੰਟਰੋਲ ਯੋਜਨਾ ਹੈ। ਇਸ 'ਚ ਚਾਰ ਪੜਾਵਾਂ ਦੇ ਅਧੀਨ ਪਾਬੰਦੀਆਂ ਨੂੰ ਵਰਗੀਗ੍ਰਿਤ ਕੀਤਾ ਗਿਆ ਹੈ : ਪਹਿਲ ਪੜਾਅ- 'ਖ਼ਰਾਬ' (ਏ.ਕਿਊ.ਆਈ. 201-300), ਦੂਜਾ ਪੜਾਅ- 'ਬਹੁਤ ਖ਼ਰਾਬ' (ਏ.ਕਿਊ.ਆਈ. 301-400), ਤੀਜਾ ਪੜਾਅ- 'ਗੰਭੀਰ' (ਏ.ਕਿਊ.ਆਈ. 401-450) ਅਤੇ ਚੌਥਾ ਪੜਾਅ- 'ਬੇਹੱਦ ਗੰਭੀਰ' (ਏ.ਕਿਊ.ਆਈ. 450 ਤੋਂ ਵੱਧ) ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News