ਦਿੱਲੀ ''ਚ ਹਨ ਕਿੰਨੇ ਬਾਂਦਰ, ਪਹਿਲੀ ਵਾਰ ਹੋਵੇਗੀ ਗਿਣਤੀ

07/11/2019 3:58:05 PM

ਨਵੀਂ ਦਿੱਲੀ— ਰਾਜਧਾਨੀ 'ਚ ਬਾਂਦਰਾਂ ਦੀ ਸਮੱਸਿਆ ਕਿੰਨੀ ਭਿਆਨਕ ਹੈ, ਇਸ ਨੂੰ ਸਮਝਣ ਲਈ ਦਿੱਲੀ 'ਚ ਮੌਜੂਦ ਬਾਂਦਰਾ ਦੀ ਗਿਣਤੀ ਕੀਤੀ ਜਾਵੇਗੀ। ਇਹ ਗਿਣਤੀ ਦੇਹਰਾਦੂਨ 'ਚ ਮੌਜੂਦ ਵਾਈਲਡ ਲਾਈਫ ਇੰਸਟੀਚਿਊਟ ਆਫ ਇੰਡੀਆ ਦੀ ਮਦਦ ਨਾਲ ਹੋਵੇਗੀ। ਹੁਣ ਤੱਕ ਬਾਂਦਰਾਂ ਨੂੰ ਫੜਨ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਚੁਕੇ ਹਨ ਪਰ ਸਮੱਸਿਆ ਉਸੇ ਤਰ੍ਹਾਂ ਹੀ ਬਣੀ ਹੋਈ ਹੈ। 

ਇਸ ਗੱਲ ਦੀ ਜਾਣਕਾਰੀ ਨਹੀਂ ਦਿੱਲੀ 'ਚ ਕਿੰਨੇ ਬਾਂਦਰ ਹਨ
ਜ਼ਿਕਰਯੋਗ ਹੈ ਕਿ ਪਹਿਲੇ ਨਗਰ ਨਿਗਮ ਅਤੇ ਜੰਗਲਾਤ ਵਿਭਾਗ 'ਚ ਇਹ ਵੀ ਤੈਅ ਨਹੀਂ ਹੋ ਰਿਹਾ ਸੀ ਕਿ ਬਾਂਦਰਾਂ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਹੈ ਕਿਸ ਦੀ ਹੈ। ਫਿਰ 2007 'ਚ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਬਾਂਦਰਾਂ ਨੂੰ ਫੜਨ ਲਈ ਪਿੰਜਰਾ ਮੁਹੱਈਆ ਕਰਵਾਉਣ ਅਤੇ ਨਗਰ ਨਿਗਮਾਂ ਨੂੰ ਇਸ ਨੂੰ ਵੱਖ-ਵੱਖ ਥਾਂਵਾਂ 'ਤੇ ਰੱਖਣ ਦਾ ਨਿਰਦੇਸ਼ ਦਿੱਤਾ ਸੀ। ਉਸ ਤੋਂ ਬਾਅਦ ਹੁਣ ਪਹਿਲੀ ਵਾਰ ਤਿੰਨੋਂ ਨਿਗਮਾਂ ਦੀ ਬੈਠਕ ਹੋਈ ਅਤੇ ਗਿਣਤੀ ਦਾ ਫੈਸਲਾ ਲਿਆ ਗਿਆ। ਹੁਣ ਤੱਕ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਦਿੱਲੀ 'ਚ ਆਖਕਾਰ ਕਿੰਨੇ ਬਾਂਦਰ ਹੈ।

ਬਾਂਦਰਾਂ ਵਲੋਂ ਕੱਟਣ 950 ਮਾਮਲੇ ਆਏ ਸਾਹਮਣੇ
ਨਿਗਮ ਪਹਿਲਾਂ ਹੀ ਰਿਹਾਇਸ਼ੀ ਇਲਾਕਿਆਂ ਤੋਂ ਬਾਂਦਰਾਂ ਨੂੰ ਫੜ ਕੇ ਅਸੋਲਾ ਵਾਈਲਡ ਲਾਈਫ ਸੈਂਕਚੁਅਰੀ ਭੇਜ ਚੁਕਿਆ ਹੈ। ਇਸ 'ਤੇ ਕਰੋੜਾਂ ਰੁਪਏ ਖਰਚ ਹੋਏ ਸਨ। ਇਸ ਦੇ ਬਾਵਜੂਦ ਰਾਜਧਾਨੀ 'ਚ ਪਿਛਲੇ ਸਾਲ ਬਾਂਦਰਾਂ ਦੇ ਕੱਟਣ ਦੇ 950 ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ 2 ਲੋਕਾਂ ਦੀ ਮੌਤ ਵੀ ਹੋ ਗਈ। ਇਹ ਦਿਖਾਉਂਦਾ ਹੈ ਕਿ ਬਾਂਦਰਾਂ ਦੇ ਖਤਰੇ ਨੂੰ ਰੋਕਣ ਦੀ ਕੋਸ਼ਿਸ਼ ਸਿਰੇ ਨਹੀਂ ਚੜ੍ਹੀ। ਰਿਹਾਇਸ਼ੀ ਇਲਾਕਿਆਂ 'ਚ ਬਾਂਦਰਾਂ ਦੇ ਪ੍ਰਵੇਸ਼ ਨੂੰ ਰੋਕਣ ਲਈ ਕੋਰਟ ਨੇ ਅਧਿਕਾਰੀਆਂ ਨੂੰ ਅਜਿਹੀਆਂ ਥਾਂਵਾਂ ਦੇ ਬਾਹਰੀ ਖੇਤਰ 'ਚ 15 ਫੁੱਟ ਉੱਚੀ ਕੰਧ ਬਣਾਉਣ ਦਾ ਵੀ ਨਿਰਦੇਸ਼ ਦਿੱਤਾ ਸੀ, ਜਿੱਥੇ ਬਾਂਦਰਾਂ ਨੂੰ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 20 ਹਜ਼ਾਰ ਤੋਂ ਵਧ ਬਾਂਦਰਾਂ ਨੂੰ ਸੈਂਕਚੁਅਰੀ ਭੇਜਿਆ ਗਿਆ ਪਰ ਰਿਹਾਇਸ਼ੀ ਇਲਾਕਿਆਂ 'ਚ ਕਿੰਨੇ ਬਾਂਦਰ ਇੱਧਰ-ਉੱਧਰ ਭਟਕ ਰਹੇ ਹਨ, ਇਸ ਦਾ ਕੋਈ ਅਸਲ ਅੰਕੜਾ ਨਹੀਂ ਹੈ। ਇਸ ਤੋਂ ਇਲਾਵਾ ਸੈਂਕਚੁਅਰੀ 'ਚ ਭੇਜੇ ਗਏ ਬਾਂਦਰ ਵੀ ਵਾਪਸ ਆ ਜਾਂਦੇ ਹਨ, ਕਿਉਂਕਿ ਕੰਧਾਂ 'ਚ ਲੋਹੇ ਦਾ ਢਾਂਚਾ ਬਣਿਆ ਹੈ, ਜਿਸ ਨਾਲ ਇਹ ਬਾਂਦਰ ਸੌਖੀ ਤਰ੍ਹਾਂ ਕੰਧ 'ਚੋਂ ਨਿਕਲ ਆਉਂਦੇ ਹਨ।


DIsha

Content Editor

Related News