ਦਿੱਲੀ ’ਚ ਘੱਟੋ-ਘੱਟ ਤਾਪਮਾਨ 13.6 ਡਿਗਰੀ ਸੈਲੀਅਸ, ਹਵਾ ਗੁਣਵੱਤਾ ‘ਬਹੁਤ ਖ਼ਰਾਬ’

Monday, Nov 01, 2021 - 12:07 PM (IST)

ਦਿੱਲੀ ’ਚ ਘੱਟੋ-ਘੱਟ ਤਾਪਮਾਨ 13.6 ਡਿਗਰੀ ਸੈਲੀਅਸ, ਹਵਾ ਗੁਣਵੱਤਾ ‘ਬਹੁਤ ਖ਼ਰਾਬ’

ਨਵੀਂ ਦਿੱਲੀ- ਦਿੱਲੀ ਦੇ ਲੋਕਾਂ ਨੇ ਸੋਮਵਾਰ ਸਵੇਰ ਨੂੰ ਹਲਕੀ ਠੰਡ ਮਹਿਸੂਸ ਕੀਤੀ। ਰਾਸ਼ਟਰੀ ਰਾਜਧਾਨੀ ’ਚ ਇਸ ਦੌਰਾਨ ਘੱਟੋ-ਘੱਟ ਤਾਪਮਾਨ 13.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤਾਪਮਾਨ ਤੋਂ 2 ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਦੇ ਇਕ ਅਧਿਕਾਰੀ ਅਨੁਸਾਰ, ਦਿੱਲੀ ’ਚ ਅੱਜ ਦਿਨ ’ਚ ਆਸਮਾਨ ਸਾਫ਼ ਰਹੇਗਾ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਹਿਣ ਦੀ ਸੰਭਾਵਨਾ ਹੈ। ਪ੍ਰਿਥਵੀ ਵਿਗਿਆਨ ਮੰਤਰਾਲਾ ਦੀ ਹਵਾ ਗੁਣਵੱਤਾ ਭਵਿੱਖਬਾਣੀ ਏਜੰਸੀ ‘ਸਫ਼ਰ’ ਅਨੁਸਾਰ, ਦਿੱਲੀ ਦੀ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) ਇਸ ਦੌਰਾਨ ‘ਬਹੁਤ ਖ਼ਰਾਬ’ ਦੀ ਸ਼੍ਰੇਣੀ ’ਚ ਚੱਲਾ ਗਿਆ। ਰਾਸ਼ਟਰੀ ਰਾਜਧਾਨੀ ’ਚ ਸਵੇਰੇ 9 ਵਜੇ ਏ.ਕਿਊ.ਆਈ. 302 ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਸਾਵਧਾਨ! ਬੱਚੇ ਚਲਾ ਰਹੇ ਸਨ ਪਟਾਕੇ, ਸੀਵਰੇਜ 'ਚੋਂ ਨਿਕਲੀ ਗੈਸ ਨਾਲ ਹੋਇਆ ਧਮਾਕਾ, ਵੇਖੋ ਵੀਡੀਓ

ਦੱਸਣਯੋਗ ਹੈ ਕਿ ਜ਼ੀਰੋ ਅਤੇ 50 ਦਰਮਿਆਨ ਏ.ਕਿਊ.ਆਈ. ਨੂੰ ‘ਚੰਗਾ’, 51 ਅਤੇ 100 ਦਰਮਿਆਨ ‘ਸੰਤੋਸ਼ਜਨਕ’, 101 ਅਤੇ 200 ਦਰਮਿਆਨ ‘ਮੱਧਮ’, 201 ਅਤੇ 300 ਦਰਮਿਆਨ ‘ਖ਼ਰਾਬ’, 301 ਅਤੇ 400 ਵਿਚਾਲੇ ‘ਬਹੁਤ ਖ਼ਰਾਬ’, 401 ਅਤੇ 500 ਵਿਚਾਲੇ ‘ਗੰਭੀਰ’ ਮੰਨਿਆ ਜਾਂਦਾ ਹੈ। ਦਿੱਲੀ ’ਚ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 29.7 ਡਿਗਰੀ ਸੈਲਸੀਅਸ ਜਦੋਂ ਕਿ ਘੱਟੋ ਘੱਟ ਤਾਪਮਾਨ 16.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਕਸ਼ਮੀਰ 'ਚ ਪਹਿਲਾ ਤੈਰਦਾ ਹੋਇਆ ਸਿਨੇਮਾ ਬਣਿਆ ਖਿੱਚ ਦਾ ਕੇਂਦਰ, ਸ਼ਿਕਾਰਾ ’ਚ ਬੈਠ ਲੋਕ ਦੇਖ ਸਕਦੇ ਹਨ ਫ਼ਿਲਮਾਂ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News