ਰੱਖੜੀ ਮੌਕੇ ਮੈਟਰੋ ਦੇ ਸਮੇਂ ''ਚ ਹੋਇਆ ਬਦਲਾਅ, ਇੱਥੇ ਵੇਖੋ ਸ਼ੈਡਿਊਲ

Sunday, Aug 22, 2021 - 02:41 AM (IST)

ਨਵੀਂ ਦਿੱਲੀ - ਰੱਖੜੀ ਮੌਕੇ ਮੁਸਾਫਰਾਂ ਦੀ ਸਹੂਲਤ ਲਈ ਦਿੱਲੀ ਮੈਟਰੋ ਨੇ ਟ੍ਰੇਨ ਦੇ ਸਮੇਂ ਵਿੱਚ ਬਦਲਾਅ ਕੀਤੇ ਹਨ। ਇਸ ਦਿਨ ਹੋਣ ਵਾਲੀਆਂ ਜ਼ਿਆਦਾ ਯਾਤਰਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਟਰੋ ਨੂੰ ਸਵੇਰੇ ਜਲਦੀ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਦਿੱਲੀ ਮੈਟਰੋ ਨੇ ਟਵੀਟ ਕਰ ਮੁਸਾਫਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਪਿੰਕ ਲਾਈਨ 'ਤੇ ਮੈਟਰੋ ਸਵੇਰੇ 6:30 ਵਜੇ ਤੋਂ ਚੱਲਣਾ ਸ਼ੁਰੂ ਹੋਵੇਗੀ ਜਦੋਂ ਕਿ ਮਜੈਂਟਾ ਲਾਈਨ 'ਤੇ ਸਵੇਰੇ 6 ਵਜੇ ਤੋਂ ਮੈਟਰੋ ਦਾ ਸੰਚਾਲਨ ਹੋਵੇਗਾ।

ਇਹ ਵੀ ਪੜ੍ਹੋ - ਯੂ.ਪੀ. ਦੇ ਸਾਬਕਾ ਸੀ.ਐੱਮ. ਕਲਿਆਣ ਸਿੰਘ ਦਾ 89 ਸਾਲ ਦੀ ਉਮਰ 'ਚ ਦਿਹਾਂਤ

ਇਸ ਤੋਂ ਇਲਾਵਾ ਰੈੱਡ ਲਾਈਨ ਐਕ‍ਸਟੈਂਸ਼ਨ 'ਤੇ ਮੈਟਰੋ ਸਵੇਰੇ 5:30 ਵਜੇ ਤੋਂ ਅਤੇ ਬਲੂ ਲਾਈਨ ਐਕ‍ਸਟੈਂਸ਼ਨ 'ਤੇ ਸਵੇਰੇ 6 ਵਜੇ ਤੋਂ ਮੈਟਰੋ ਚੱਲਣੀ ਸ਼ੁਰੂ ਹੋਵੇਗੀ। ਇਹ ਸਮਾਂ ਐਤਵਾਰ 22 ਅਗਸ‍ਤ ਲਈ ਲਾਗੂ ਹੋਵੇਗਾ। ਦੱਸ ਦਈਏ ਕਿ ਦਿੱਲੀ ਮੈਟਰੋ ਨੂੰ ਪੂਰੀ ਸਮਰੱਥਾ ਦੇ ਨਾਲ ਚੱਲਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਯਾਤਰੀ ਮੈਟਰੋ ਦੀਆਂ ਸਾਰੀਆਂ ਸੀਟਾਂ 'ਤੇ ਯਾਤਰਾ ਕਰ ਸਕਣਗੇ। ਹਾਲਾਂਕਿ, ਯਾਤਰਾ ਦੌਰਾਨ ਮਾਸ‍ਕ ਪਾਉਣਾ ਲਾਜ਼ਮੀ ਹੋਵੇਗਾ।

ਰੱਖੜੀ ਮੌਕੇ ਮੁਸਾਫਰਾਂ ਨੂੰ ਲਾਭ ਦਿੰਦੇ ਹੋਏ ਹਰਿਆਣਾ ਸਰਕਾਰ ਨੇ ਔਰਤਾਂ ਨੂੰ ਸ‍ਟੇਟ ਟਰਾਂਸਪੋਰਟ ਦੀਆਂ ਬੱਸਾਂ ਵਿੱਚ ਮੁਫਤ ਯਾਤਰਾ ਕਰਣ ਦੀ ਸਹੂਲਤ ਦਿੱਤੀ ਹੈ। ਮੁੱਖ‍ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਔਰਤਾਂ ਅਤੇ 15 ਸਾਲ ਤੱਕ ਦੇ ਬੱਚਿਆਂ ਨੂੰ ਬੱਸਾਂ ਵਿੱਚ ਮੁਫਤ ਯਾਤਰਾ ਕਰਨ ਦੀ ਸਹੂਲਤ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ - ਕਲਿਆਣ ਸਿੰਘ ਦੇ ਦਿਹਾਂਤ 'ਤੇ ਪੀ.ਐੱਮ. ਮੋਦੀ ਸਮੇਤ ਕਈ ਵੱਡੇ ਨੇਤਾਵਾਂ ਨੇ ਪ੍ਰਗਟਾਇਆ ਸੋਗ

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਮੁੱਖ‍ ਮੰਤਰੀ ਯੋਗੀ ਆਦਿਤ‍ਯਨਾਥ ਵੀ ਐਤਵਾਰ 22 ਅਗਸ‍ਤ ਲਈ ਔਰਤਾਂ ਨੂੰ ਮੁਫਤ ਬੱਸ ਯਾਤਰਾ ਦਾ ਲਾਭ ਦੇ ਚੁੱਕੇ ਹਨ। ਉੱਤਰ ਪ੍ਰਦੇਸ਼ ਵਿੱਚ ਐਤਵਾਰ ਦੀ ਹਫਤਾਵਰ ਬੰਦੀ ਵੀ 22 ਅਗਸ‍ਤ ਤੋਂ ਖ਼ਤ‍ਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਵੀਕੈਂਡ ਲਾਕਡਾਉਨ ਹੁਣ ਤੋਂ ਸੂਬੇ ਵਿੱਚ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News