ਦਿੱਲੀ ਮੈਟਰੋ ਨੇ ਬਣਾਇਆ ਰਿਕਾਰਡ, ਦੁਨੀਆ ਦੇ ਟਾਪ 10 ਨੈੱਟਵਰਕ ''ਚ ਹੋਈ ਸ਼ਾਮਲ

Wednesday, Oct 31, 2018 - 03:27 PM (IST)

ਨਵੀਂ ਦਿੱਲੀ— ਦਿੱਲੀ ਮੈਟਰੋ ਬੁੱਧਵਾਰ ਨੂੰ 314 ਕਿਲੋਮੀਟਰ ਲੰਬੇ ਨੈੱਟਵਰਕ ਨਾਲ ਦੁਨੀਆ ਦੇ ਟਾਪ 10 ਮੈਟਰੋ ਵਾਲੇ ਸ਼ਹਿਰਾਂ ਦੇ ਗਲੋਬਲ ਅਲੀਟ ਕਲੱਬ 'ਚ ਸ਼ਾਮਲ ਹੋ ਗਈ ਹੈ। ਪਿੰਕ ਲਾਈਨ 'ਤੇ 17.86 ਕਿਲੋਮੀਟਰ ਲੰਬਾ ਸ਼ਿਵ ਵਿਹਾਰ-ਤ੍ਰਿਲੋਕਪੁਰੀ ਸੰਜੇ ਝੀਲ ਮਾਰਗ ਖੋਲ੍ਹਣ ਨਾਲ  ਇਹ ਰਿਕਾਰਡ ਬਣਿਆ ਹੈ। ਹੁਣ ਮੈਟਰੋ ਕੋਲ 229 ਸਟੇਸ਼ਨ ਹਨ। 2020 ਤਕ ਕਰੀਬ 100 ਕਿਲੋਮੀਟਰ ਨੈੱਟਵਰਕ ਹੋਰ ਹੋ ਜਾਵੇਗਾ।
ਮੈਟਰੋ ਦੀ ਨੀਂਹ ਰੱਖੇ ਨੂੰ 23 ਸਾਲ ਹੋ ਚੁੱਕੇ ਹਨ। ਅਲੀਟ ਕਲੱਬ 'ਚ ਉਹ ਮੈਟਰੋ ਸ਼ਾਮਲ ਹੁੰਦੀ ਹੈ, ਜਿਸ ਦਾ ਨੈੱਟਵਰਕ ਸੰਚਾਲਨ 300 ਕਿਲੋਮੀਟਰ ਦਾ ਹੁੰਦਾ ਹੈ। ਇਸ ਕਲੱਬ 'ਚ ਲੰਡਨ, ਬੀਜਿੰਗ, ਸ਼ੰਘਾਈ, ਮਾਸਕੋ, ਸਿਓਲ, ਨੈਨਜਿੰਗ, ਗੁਆਂਗਜੋ ਵਰਗੇ ਸ਼ਹਿਰ ਸ਼ਾਮਲ ਹਨ। ਰਿਹਾਇਸ਼ ਤੇ ਸ਼ਹਿਰੀ ਵਿਕਾਸ ਮਾਮਲਿਆਂ ਦੇ ਰਾਜਮੰਤਰੀ ਹਰਦੀਪ ਸਿੰਘ ਪੂਰੀ ਮੁਤਾਬਕ ਮੈਟਰੋ ਰੇਲ ਦੀ ਨਿਰਮਾਣ ਅਧੀਨ ਪ੍ਰੋਜੈਕਟਾਂ ਸਣੇ ਮੈਟਰੋ ਦਾ ਦੇਸ਼ਵਿਆਪੀ ਵਿਸਥਾਰ 664 ਕਿਲੋਮੀਟਰ ਤਕ ਪਹੁੰਚ ਗਿਆ ਹੈ, ਜਦਕਿ ਮੈਟਰੋ ਰੇਲ ਦਾ ਸੰਚਾਲਨ 515 ਕਿਲੋਮੀਟਰ 'ਚ ਕੀਤਾ ਜਾ ਰਿਹਾ ਹੈ।
ਦਿੱਲੀ ਮੈਟਰੋ ਰਾਹੀਂ ਰੋਜ਼ਾਨਾ ਔਸਤ 28 ਲੱਖ ਯਾਤਰੀ ਸਫਰ ਕਰਦੇ ਹਨ ਤੇ ਇਹ ਦਿੱਲੀ ਦੀ ਲਾਇਫ ਲਾਈਨ ਹੈ। ਦੁਨੀਆ 'ਚ ਲੰਡਨ ਮੈਟਰੋ ਸਭ ਤੋਂ ਪੁਰਾਣੀ ਹੈ। ਲੰਡਨ ਮੈਟਰੋ ਨੇ ਹੀ ਦੁਨੀਆ ਦੇ ਦੂਜੇ ਸ਼ਹਿਰਾਂ ਨੂੰ ਮੈਟਰੋ ਲਈ ਉਤਸ਼ਾਹਿਤ ਕੀਤਾ। ਲੰਡਨ ਮੈਟਰੋ ਨੈੱਟਵਰਕ 400 ਕਿਲੋਮਟੀਰ ਤੋਂ ਜ਼ਿਆਦਾ ਹੈ। ਦਿੱਲੀ ਮੈਟਰੋ ਆਪਣਾ ਨੈੱਟਵਰਕ ਵਧਾਉਣ ਨਾਲ ਸਮਾਰਟ ਵੀ ਬਣ ਰਹੀ ਹੈ। ਜਨਕਪੁਰੀ ਤੋਂ ਬਾਟੇਨਿਕਲ ਗਾਰਡਨ ਤਕ ਕੁਝ ਮਹੀਨੇ 'ਚ ਡਰਾਇਵਰਲੈਸ ਟਰੇਨ ਚੱਲੇਗੀ। ਡਰਾਇਵਰਲੈਸ ਤਕਨਾਲੋਜੀ ਨਾਲ ਇਹ ਟਰੇਨ ਚੱਲ ਰਹੀ ਹੈ ਪਰ ਹਾਲੇ ਉਸ 'ਚ ਡਰਾਇਵਰ ਹੁੰਦਾ ਹੈ।
ਪਿੰਕ ਲਾਈਨ ਮੈਟਰੋ ਦੇ ਸ਼ਿਵ ਵਿਹਾਰ ਤੋਂ ਤ੍ਰਿਲੋਕਪੁਰੀ ਸੈਕਸ਼ਨ ਦੇ ਖੁੱਲ੍ਹਣ ਨਾਲ ਨਾਰਥ ਈਸਟ ਦਿੱਲੀ 'ਚ ਲੱਗਣ ਵਾਲੇ ਜਾਮ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਇਸ ਲਾਈਨ 'ਤੇ ਵੈਲਕਮ ਕੜਕੜਡੂਮਾ ਤੇ ਆਨੰਦ ਵਿਹਾਰ ਸਟੇਸ਼ਨਾਂ 'ਤੇ ਲੋਕ ਰੋਡ ਤੇ ਬਲੂ ਲਾਈਨ ਦੀ ਮੈਟਰੋ 'ਤੇ ਇੰਟਰਚੇਂਜ ਵੀ ਕਰ ਸਕਣਗੇ। ਦਿੱਲੀ ਮੈਟਰੋ ਰੇਲ ਨਿਗਮ ਦਾ ਦਾਅਵਾ ਹੈ ਕਿ 35-38 ਮਿੰਟ 'ਚ 17.86 ਕਿਲੋਮੀਟਰ ਲੰਬਾ ਸਫਰ ਪੂਰਾ ਹੋ ਸਕੇਗਾ। ਇਸ ਕਾਰੀਡੋਰ 'ਤੇ 15 ਸਟੇਸ਼ਨ ਹਨ। ਇਸ 'ਤੇ 13 ਟਰੇਨਾਂ ਦਾ ਸੰਚਾਲਨ ਹੋਵੇਗਾ।


Related News