ਦਿੱਲੀ ’ਚ ਜੈਸ਼ ਦਾ ਅੱਤਵਾਦੀ ਕਾਬੂ, ਇਕ ਹਿੰਦੂ ਪੁਜਾਰੀ ਦੇ ਕਤਲ ਦੀ ਰਚ ਰਿਹਾ ਸੀ ਸਾਜਿਸ਼

Tuesday, May 18, 2021 - 10:04 AM (IST)

ਦਿੱਲੀ ’ਚ ਜੈਸ਼ ਦਾ ਅੱਤਵਾਦੀ ਕਾਬੂ, ਇਕ ਹਿੰਦੂ ਪੁਜਾਰੀ ਦੇ ਕਤਲ ਦੀ ਰਚ ਰਿਹਾ ਸੀ ਸਾਜਿਸ਼

ਨਵੀਂ ਦਿੱਲੀ- ਦਿੱਲੀ ’ਚ ਜੈਸ਼-ਏ-ਮੁਹੰਮਦ ਦੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਵਿਵਾਦਾਂ ’ਚ ਰਹਿਣ ਵਾਲੇ ਇਕ ਹਿੰਦੂ ਪੁਜਾਰੀ ਸਰਸਵਤੀ ਦੀ ਹੱਤਿਆ ਦੀ ਸਾਜ਼ਿਸ਼ ਰੱਚ ਰਿਹਾ ਸੀ। ਮੁਲਜ਼ਮ ਦੀ ਪਛਾਣ ਜਾਨ ਮੁਹੰਮਦ ਡਾਰ ਵਜੋਂ ਹੋਈ ਹੈ। ਉਹ ਕਸ਼ਮੀਰ ਦੇ ਪੁਲਵਾਮਾ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ: ਪਤੀ ਦੀ ਕੋਰੋਨਾ ਨਾਲ ਮੌਤ, ਪਤਨੀ ਨਹੀਂ ਸਹਾਰ ਸਕੀ ਗ਼ਮ, ਹਸਪਤਾਲ ਦੀ 9ਵੀਂ ਮੰਜ਼ਿਲ ਤੋਂ ਮਾਰੀ ਛਾਲ

ਉਸ ਕੋਲੋਂ ਜੋ ਵਸਤਾਂ ਮਿਲੀਆਂ ਹਨ, ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹ ਡਾਸਨਾ ਦੇ ਦੇਵੀ ਮੰਦਰ ਵਿਚ ਪੁਜਾਰੀ ਸਵਾਮੀ ਸਰਸਵਤੀ ਦੀ ਹੱਤਿਆ ਕਰਨਾ ਚਾਹੁੰਦਾ ਸੀ। ਸਰਸਵਤੀ ਨੇ ਕੁਝ ਸਮਾਂ ਪਹਿਲਾਂ ਕਥਿਤ ਤੌਰ ’ਤੇ ਪੈਗੰਬਰ ਮੁਹੰਮਦ ਬਾਰੇ ਇਕ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਅੱਤਵਾਦੀ ਕੋਲੋਂ ਕੁਝ ਹਥਿਆਰ ਅਤੇ ਪੁਜਾਰੀਆਂ ਵਲੋਂ ਪਾਏ ਜਾਣ ਵਾਲੇ ਪਹਿਰਾਵੇ ਮਿਲੇ ਹਨ।

ਇਹ ਵੀ ਪੜ੍ਹੋ: ਦਿਲ ਨੂੰ ਝੰਜੋੜ ਦੇਣ ਵਾਲੀ ਤਸਵੀਰ; ਪੁੱਤ ਯਾਦ ਆਉਂਦੈ ਤਾਂ ਉਸ ਦੀ ਚਿਖ਼ਾ ਦੀ ਰਾਖ ’ਤੇ ਸੌਂ ਜਾਂਦੀ ਹੈ ਮਾਂ


author

DIsha

Content Editor

Related News