ਦਿੱਲੀ 'ਚ ਦੀਵਾਲੀ ਮਗਰੋਂ ਸਥਿਤੀ ਗੰਭੀਰ, ਐਡਵਾਈਜ਼ਰੀ ਜਾਰੀ, ਵਾਤਾਵਰਨ ਮੰਤਰੀ ਨੇ ਸੱਦੀ ਮੀਟਿੰਗ

Monday, Nov 13, 2023 - 12:45 PM (IST)

ਦਿੱਲੀ 'ਚ ਦੀਵਾਲੀ ਮਗਰੋਂ ਸਥਿਤੀ ਗੰਭੀਰ, ਐਡਵਾਈਜ਼ਰੀ ਜਾਰੀ, ਵਾਤਾਵਰਨ ਮੰਤਰੀ ਨੇ ਸੱਦੀ ਮੀਟਿੰਗ

ਨਵੀਂ ਦਿੱਲੀ- ਦਿੱਲੀ ਸਿਹਤ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਦੀ ਮਾੜੀ ਸ਼੍ਰੇਣੀ ਨੂੰ ਵੇਖਦਿਆਂ ਸਵੇਰ ਦੀ ਸੈਰ ਤੋਂ ਬਚਣ ਤੋਂ ਲੈ ਕੇ ਪਟਾਕੇ ਨਾ ਚਲਾਉਣ ਤੱਕ ਕਈ ਉਪਾਵਾਂ ਦੀ ਸਲਾਹ ਦਿੱਤੀ ਹੈ। ਅਡਵਾਈਜ਼ਰੀ 'ਚ ਲੋਕਾਂ ਖ਼ਾਸ ਤੌਰ 'ਤੇ ਗਰਭਵਤੀ ਔਰਤਾਂ, ਰੋਗੀਆਂ, ਬੱਚਿਆਂ ਅਤੇ ਬਜ਼ੁਰਗ ਆਬਾਦੀ ਨੂੰ ਵਧੇਰੇ ਚੌਕਸ ਰਹਿਣਾ ਚਾਹੀਦਾ ਹੈ ਅਤੇ ਹਵਾ ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਤੋਂ ਬਚਣਾ ਚਾਹੀਦਾ ਹੈ। ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ 'ਚ ਹਵਾ ਦੀ ਗੁਣਵੱਤਾ ਹਾਲ ਹੀ 'ਚ ਵਿਗੜ ਗਈ ਸੀ, ਜਿਸ ਨਾਲ ਜਨਤਕ ਸਿਹਤ 'ਤੇ ਇਸ ਦੇ ਗੰਭੀਰ ਪ੍ਰਭਾਵ ਬਾਰੇ ਚਿੰਤਾਵਾਂ ਪੈਦਾ ਹੋਈਆਂ। ਖਾਸ ਤੌਰ 'ਤੇ ਉਨ੍ਹਾਂ ਲਈ ਜੋ ਪਹਿਲਾਂ ਹੀ ਸਾਹ ਦੀਆਂ ਸਮੱਸਿਆਵਾਂ ਤੋਂ ਪੀੜਤ ਹਨ ਪਰ ਰਾਸ਼ਟਰੀ ਰਾਜਧਾਨੀ 'ਚ ਸ਼ੁੱਕਰਵਾਰ ਨੂੰ ਮੀਂਹ ਪਿਆ, ਜਿਸ ਕਾਰਨ ਹਵਾ ਦੀ ਗੁਣਵੱਤਾ ਵਿਚ ਭਾਰੀ ਸੁਧਾਰ ਹੋਇਆ। ਦੀਵਾਲੀ ਤੋਂ ਬਾਅਦ ਦਿੱਲੀ ਸਰਕਾਰ ਨੇ ਮੀਟਿੰਗ ਬੁਲਾਈ ਹੈ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਮੀਟਿੰਗ ਬੁਲਾਈ ਹੈ। ਰਾਏ ਵਾਤਾਵਰਨ ਵਿਭਾਗ ਦੇ ਅਧਿਕਾਰੀਆਂ ਨਾਲ ਪ੍ਰਦੂਸ਼ਣ ਮੀਖਿਆ ਸਬੰਧੀ ਮੀਟਿੰਗ ਕਰਨਗੇ। ਇਹ ਮੀਟਿੰਗ ਦਿੱਲੀ ਸਕੱਤਰੇਤ 'ਚ ਹੋਵੇਗੀ।

ਇਹ ਵੀ ਪੜ੍ਹੋ-  ਹਵਾ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਪਰਾਲੀ ਸਾੜਨ ਵਾਲਿਆਂ ਨੂੰ ਨਾ ਦਿੱਤੀ ਜਾਵੇ MSP

ਅਡਵਾਈਜ਼ਰੀ 'ਚ ਲੋਕਾਂ ਨੂੰ ਕਿਹਾ ਗਿਆ ਹੈ ਕਿ ਉੱਚ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਜਿਵੇਂ ਹੌਲੀ ਅਤੇ ਭਾਰੀ ਆਵਾਜਾਈ ਵਾਲੀਆਂ ਸੜਕਾਂ, ਪ੍ਰਦੂਸ਼ਣਕਾਰੀ ਉਦਯੋਗਾਂ ਦੇ ਨੇੜੇ ਦੇ ਖੇਤਰਾਂ, ਨਿਰਮਾਣ ਅਧੀਨ ਸਥਾਨਾਂ ਤੋਂ ਬਚੋ। ਖਾਸ ਤੌਰ 'ਤੇ AQI ਵਾਲੇ ਦਿਨਾਂ ਵਿਚ ਸਵੇਰ ਅਤੇ ਸ਼ਾਮ ਦੀ ਸੈਰ, ਦੌੜ, ਸਰੀਰਕ ਕਸਰਤ ਤੋਂ ਬਚੋ। ਇਸ ਤੋਂ ਇਲਾਵਾ ਤੰਬਾਕੂ ਉਤਪਾਦਾਂ ਦਾ ਸੇਵਨ ਨਾ ਕਰੋ, ਸਿਗਰਟਨੋਸ਼ੀ ਨਾ ਕਰੋ, ਬੰਦ ਕੰਪਲੈਕਸਾਂ ਵਿਚ ਮੱਛਰ ਦੌੜਾਉਣ ਵਾਲੀ ਕਾਇਲ ਅਤੇ ਅਗਰਬੱਤੀ ਜਗਾਉਣ ਤੋਂ ਬਚੋ ਅਤੇ ਲੱਕੜ, ਪੱਤੇ, ਫਸਲ ਦੀ ਰਹਿੰਦ-ਖੂੰਹਦ ਸਾੜਨ ਤੋਂ ਵੀ ਬਚਣ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ-  ਦਿੱਲੀ ਵਾਸੀਆਂ ਨੂੰ ਦਮ ਘੋਟੂ ਪ੍ਰਦੂਸ਼ਣ ਤੋਂ ਮਿਲੀ ਰਾਹਤ, ਹਵਾ ਗੁਣਵੱਤਾ 'ਚ ਹੋਇਆ ਸੁਧਾਰ

ਅਡਵਾਈਜ਼ਰੀ 'ਚ ਲੋਕਾਂ ਨੂੰ ਆਪਣੀਆਂ ਅੱਖਾਂ ਪਾਣੀ ਨਾਲ ਧੋਵੋ, ਨਿਯਮਿਤ ਰੂਪ ਨਾਲ ਗੁਣਗੁਣੇ ਪਾਣੀ ਨਾਲ ਗਰਾਰੇ ਕਰਨ ਅਤੇ  ਫਲਾਂ ਤੇ ਸਬਜ਼ੀਆਂ ਸਣੇ ਸੰਤੁਲਿਤ ਭੋਜਨ ਖਾਣ ਲਈ ਵੀ ਕਿਹਾ ਗਿਆ ਹੈ। ਸਲਾਹ ਵਿਚ ਅੱਗੇ ਕਿਹਾ ਗਿਆ ਕਿ ਸਾਹ ਦਾ ਫੁਲਣਾ, ਚੱਕਰ ਆਉਣਾ, ਖੰਘ, ਸੀਨੇ ਵਿਚ ਪਰੇਸ਼ਾਨੀ ਜਾਂ ਦਰਦ, ਅੱਖਾਂ 'ਚ ਜਲਣ ਹੋਣ 'ਤੇ ਡਾਕਟਰ ਤੋਂ ਸਲਾਹ ਲਓ। ਜਨਤਕ ਟਰਾਂਸਪੋਰਟ ਜਾਂ ਕਾਰ ਪੂਲ ਦਾ ਇਸਤੇਮਾਲ ਕਰੋ, ਘਰਾਂ ਅਤੇ ਦਫ਼ਤਰਾਂ ਦੇ ਅੰਦਰ ਝਾੜੂ ਲਾਉਣ ਦੀ ਬਜਾਏ ਗਿਲਾ ਪੋਚਾ ਲਾਓ। 

ਇਹ ਵੀ ਪੜ੍ਹੋ-  ਹਿਮਾਚਲ ਪ੍ਰਦੇਸ਼ ਪਹੁੰਚੇ PM ਮੋਦੀ, ਫ਼ੌਜ ਦੇ ਜਵਾਨਾਂ ਨਾਲ ਮਨਾਈ ਦੀਵਾਲੀ

ਦੱਸ ਦੇਈਏ ਕਿ ਦਿੱਲੀ 'ਚ ਪਾਬੰਦੀ ਦੇ ਬਾਵਜੂਦ ਦੀਵਾਲੀ 'ਤੇ ਪਟਾਕਿਆਂ ਕਾਰਨ ਸੋਮਵਾਰ ਨੂੰ ਫਿਰ ਪ੍ਰਦੂਸ਼ਣ ਦਾ ਪੱਧਰ ਵਧ ਗਿਆ ਅਤੇ ਸਵੇਰੇ ਧੁੰਦ ਛਾਈ ਰਹੀ। ਸ਼ਹਿਰ ਵਿਚ ਐਤਵਾਰ ਨੂੰ ਦੀਵਾਲੀ ਦੇ ਦਿਨ 8  ਸਾਲਾਂ 'ਚ ਸਭ ਤੋਂ ਬਿਹਤਰ ਹਵਾ ਗੁਣਵੱਤਾ ਦਰਜ ਕੀਤੀ ਗਈ ਸੀ। ਇਸ ਦੌਰਾਨ 24 ਘੰਟੇ ਦੀ ਔਸਤ ਹਵਾ ਗੁਣਵੱਤਾ ਸੂਚਕਾਂਕ (AQI) 218 ਦਰਜ ਕੀਤਾ ਗਿਆ। ਹਾਲਾਂਕਿ ਐਤਵਾਰ ਦੇਰ ਰਾਤ ਤੱਕ ਆਤਿਸ਼ਬਾਜ਼ੀ ਹੋਣ ਕਾਰਨ ਘੱਟ ਤਾਪਮਾਨ ਦਰਮਿਆਨ ਪ੍ਰਦੂਸ਼ਣ ਦੇ ਪੱਧਰ 'ਚ ਵਾਧਾ ਹੋਇਆ। ਸਵੇਰੇ 7 ਵਜੇ AQI 275 (ਖਰਾਬ ਸ਼੍ਰੇਣੀ) ਵਿਚ ਸੀ। ਜ਼ਿਕਰਯੋਗ ਹੈ ਕਿ ਜ਼ੀਰੋ ਅਤੇ 50 ਦੇ ਵਿਚਕਾਰ AQI 'ਚੰਗਾ', 51 ਤੋਂ 100 ਵਿਚਕਾਰ 'ਤਸੱਲੀਬਖਸ਼', 101 ਤੋਂ 200 ਵਿਚਕਾਰ 'ਦਰਮਿਆਨਾ', 201 ਤੋਂ 300 ਵਿਚਕਾਰ 'ਮਾੜਾ' ਹੈ, 301 ਤੋਂ 400 'ਬਹੁਤ ਮਾੜਾ' ਹੈ ਅਤੇ 401 ਤੋਂ 450 ਵਿਚਕਾਰ  'ਗੰਭੀਰ' ਮੰਨਿਆ ਜਾਂਦਾ ਹੈ। ਜਦੋਂ AQI 450 ਤੋਂ ਵੱਧ ਜਾਂਦਾ ਹੈ, ਤਾਂ ਇਸ ਨੂੰ 'ਬਹੁਤ ਗੰਭੀਰ' ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News