ਜੈਕਟ ''ਚ ਲੁਕੋ ਕੇ ਲਿਜਾ ਰਹੇ ਸਨ 10 ਕਰੋੜ ਦੀ ਹੈਰੋਇਨ, ਕਸਟਮ ਅਧਿਕਾਰੀਆਂ ਨੇ ਲਾਈ ਹੱਥਕੜੀਆਂ

Thursday, Oct 15, 2020 - 12:43 PM (IST)

ਜੈਕਟ ''ਚ ਲੁਕੋ ਕੇ ਲਿਜਾ ਰਹੇ ਸਨ 10 ਕਰੋੜ ਦੀ ਹੈਰੋਇਨ, ਕਸਟਮ ਅਧਿਕਾਰੀਆਂ ਨੇ ਲਾਈ ਹੱਥਕੜੀਆਂ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਵਿਚ ਸਥਿਤ ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਦੋ ਅਫ਼ਗਾਨ ਨਾਗਰਿਕਾਂ ਕੋਲੋਂ 10 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਗਲਵਾਰ ਨੂੰ ਕਾਬੁਲ ਤੋਂ ਇੱਥੇ ਪਹੁੰਚਣ ਤੋਂ ਬਾਅਦ ਹਵਾਈ ਅੱਡਾ 'ਤੇ ਦੋਹਾਂ ਅਫ਼ਗਾਨ ਨਾਗਰਿਕਾਂ ਨੂੰ ਰੋਕ ਦਿੱਤਾ ਗਿਆ।

ਇਸ ਦੌਰਾਨ ਉਨ੍ਹਾਂ ਦੀ ਵਿਅਕਤੀਗਤ ਅਤੇ ਸਾਮਾਨ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ 4.79 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਕੀਮਤ 10 ਕਰੋੜ ਰੁਪਏ ਹੈ। ਕਸਟਮ ਅਧਿਕਾਰੀਆਂ ਮੁਤਾਬਕ ਦੋਹਾਂ ਯਾਤਰੀਆਂ ਨੇ ਆਪਣੀ ਜੈਕਟ 'ਚ ਨਸ਼ੀਲਾ ਪਦਾਰਥ ਲੁਕੋ ਰੱਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


author

Tanu

Content Editor

Related News