ਸਾਫ ਹੋਈ ਦਿੱਲੀ ਦੀ ਆਬੋ-ਹਵਾ, ''ਚੰਗੀ ਸ਼੍ਰੇਣੀ'' ''ਚ ਰਹੀ ਹਵਾ ਦੀ ਗੁਣਵੱਤਾ

09/01/2020 3:58:08 PM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ 'ਚ ਮੰਗਲਵਾਰ ਸਵੇਰੇ ਹਵਾ ਦੀ ਗੁਣਵੱਤਾ 'ਚੰਗੀ ਸ਼੍ਰੇਣੀ' ਵਿਚ ਦਰਜ ਕੀਤੀ ਗਈ ਅਤੇ ਮਾਹਰ ਇਸ ਦੇ ਪਿੱਛੇ ਦੀ ਵਜ੍ਹਾ ਹਵਾ ਦੀ ਅਨੁਕੂਲ ਸਥਿਤੀ ਅਤੇ ਪਿਛਲੇ ਮਹੀਨੇ ਪਏ ਚੰਗੇ ਮੀਂਹ ਨੂੰ ਦੱਸ ਰਹੇ ਹਨ। ਸ਼ਹਿਰ ਵਿਚ ਹਵਾ ਗੁਣਵੱਤਾ ਇੰਡੈਕਸ ਸਵੇਰੇ 9 ਵਜੇ 48 ਦਰਜ ਕੀਤਾ ਗਿਆ। ਦੱਸ ਦੇਈਏ ਕਿ ਹਵਾ ਦੀ ਗੁਣਵੱਤਾ 0-50 ਦਰਮਿਆਨ ਸੁਰੱਖਿਅਤ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ 51-100 ਤਸੱਲੀਬਖ਼ਸ਼, 101-200 ਦਰਮਿਆਨ ਮੱਧ, 201-300 ਵਿਚਾਲੇ ਖਰਾਬ, 301-400 ਦਰਮਿਆਨ ਬੇਹੱਦ ਖਰਾਬ ਅਤੇ 401-500 ਦਰਮਿਆਨ ਗੰਭੀਰ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ। ਹਵਾ ਦੀ ਗੁਣਵੱਤਾ ਨੂੰ 500 ਤੋਂ ਉੱਪਰ ਨਾ ਸਿਰਫ ਗੰਭੀਰ ਸਗੋਂ ਐਮਰਜੈਂਸੀ ਸਥਿਤੀ ਵਾਲਾ ਮੰਨਿਆ ਜਾਂਦਾ ਹੈ। 

PunjabKesari
ਸੋਮਵਾਰ ਨੂੰ ਹਵਾ ਦੀ ਗੁਣਵੱਤਾ ਦਾ ਔਸਤ ਪੱਧਰ 24 ਘੰਟੇ ਵਿਚ 41 ਰਿਹਾ ਅਤੇ ਇਹ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ 2015 ਤੋਂ ਦਰਜ ਕੀਤੇ ਜਾ ਰਹੇ ਗੁਣਵੱਤਾ ਰਿਕਾਰਡ ਵਿਚ ਹੁਣ ਤੱਕ ਦਾ ਸਭ ਤੋਂ ਘੱਟ ਹੈ। ਇਸ ਸਾਲ ਹਵਾ ਦੀ ਗੁਣਵੱਤਾ ਦੇ ਚੰਗੀ ਸ਼੍ਰੇਣੀ ਵਿਚ ਹੋਣ ਦਾ ਇਹ 5ਵਾਂ ਦਿਨ ਹੈ। ਹਵਾ ਦੀ ਗੁਣਵੱਤਾ 28 ਮਾਰਚ ਨੂੰ 45, 13 ਅਗਸਤ ਨੂੰ 50, 20 ਅਗਸਤ ਨੂੰ 50 ਅਤੇ 24 ਅਗਸਤ ਨੂੰ 45 ਦਰਜ ਕੀਤਾ ਗਿਆ। ਹਵਾ ਦੀ ਗੁਣਵੱਤਾ ਇੰਡੈਕਸ ਅਗਸਤ ਮਹੀਨੇ ਵਿਚ ਜ਼ਿਆਦਾਤਰ ਦਿਨ 50 ਤੋਂ 70 ਵਿਚਾਲੇ ਬਣਿਆ ਰਿਹਾ। ਓਧਰ ਸੀ. ਪੀ. ਸੀ. ਬੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾ ਦੀ ਗੁਣਵੱਤਾ ਵਿਚ ਸੁਧਾਰ ਦੇ ਪਿੱਛੇ ਦੀ ਵਜ੍ਹਾ ਅਨੁਕੂਲ ਮੌਸਮ, ਹਵਾ ਦੀ ਚੰਗੀ ਰਫ਼ਤਾਰ ਅਤੇ ਮੀਂਹ ਦੇ ਨਾਲ-ਨਾਲ ਕੋਵਿਡ-19 ਮਹਾਮਾਰੀ ਦੀ ਵਜ੍ਹਾ ਕਰ ਕੇ ਲਾਗੂ ਪਾਬੰਦੀ ਹੈ।


Tanu

Content Editor

Related News