ਬੀਬੀ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਲਈ ਹਾਈ ਕੋਰਟ ਪਹੁੰਚੀ, ਏਮਜ਼ ਨੂੰ ਨੋਟਿਸ ਜਾਰੀ

Friday, Jul 10, 2020 - 02:25 PM (IST)

ਬੀਬੀ ਗਰਭਪਾਤ ਕਰਵਾਉਣ ਦੀ ਮਨਜ਼ੂਰੀ ਲਈ ਹਾਈ ਕੋਰਟ ਪਹੁੰਚੀ, ਏਮਜ਼ ਨੂੰ ਨੋਟਿਸ ਜਾਰੀ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ 23 ਹਫ਼ਤਿਆਂ ਦੀ ਗਰਭਵਤੀ ਬੀਬੀ ਦੇ ਗਰਭਪਾਤ ਲਈ ਦਾਇਰ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ 'ਆਪ' ਸਰਕਾਰ ਅਤੇ ਏਮਜ਼ ਨੂੰ ਨੋਟਿਸ ਜਾਰੀ ਕੀਤਾ। ਇਸ ਬੀਬੀ ਦੀ ਪਟੀਸ਼ਨ ਅਨੁਸਾਰ ਗਰਭ 'ਚ ਪਲ ਰਹੇ ਭਰੂਣ 'ਚ ਗੰਭੀਰ ਕਿਸਮ ਦੀ ਪਰੇਸ਼ਾਨੀਆਂ ਹਨ। ਚੀਫ ਜਸਟਿਸ ਡੀ.ਐੱਨ. ਪਟੇਲ ਅਤੇ ਜੱਜ ਪ੍ਰਤੀਕ ਜਾਲਾਨ ਦੀ ਬੈਂਚ ਨੇ ਦਿੱਲੀ ਸਰਕਾਰ ਅਤੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) ਨੂੰ ਨੋਟਿਸ ਜਾਰੀ ਕਰ ਕੇ ਬੀਬੀ ਦੀ ਪਟੀਸ਼ਨ 'ਤੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ। ਬੈਂਚ ਨੇ ਬੀਬੀ ਦੀ ਜਾਂਚ ਕਰਨ ਤੋਂ ਬਾਅਦ ਏਮਜ਼ ਨੂੰ 13 ਜੁਲਾਈ ਤੱਕ ਆਪਣੀ ਰਿਪੋਰਟ ਕੋਰਟ ਨੂੰ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ 'ਚ ਹੁਣ 14 ਜੁਲਾਈ ਨੂੰ ਅੱਗੇ ਸੁਣਵਾਈ ਹੋਵੇਗੀ।

ਬੀਬੀ ਨੇ ਵਕੀਲ ਸਨੇਹਾ ਮੁਖਰਜੀ ਰਾਹੀਂ ਦਾਇਰ ਪਟੀਸ਼ਨ 'ਚ ਕਿਹਾ ਕਿ ਉਸ ਦੇ ਗਰਭ 'ਚ ਪਲ ਰਹੇ ਬੱਚੇ ਨੂੰ 'ਸਪਾਈਨਾ ਬਿਫਿਡਾ' ਅਤੇ ਆਰਨਾਲਡ ਚਿਰੀ ਸਿੰਡਰੋਮ' ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਦਾ ਸਹੀ ਤਰੀਕੇ ਨਾਲ ਵਿਕਾਸ ਨਹੀਂ ਹੁੰਦਾ ਅਤੇ ਦਿਮਾਗ਼ ਦੇ ਟਿਸ਼ੂ ਰੀੜ੍ਹ ਦੀ ਨਾਲ ਤੱਕ ਵੱਧ ਜਾਂਦਾ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਲਟਰਾਸਾਊਂਡ ਦੀਆਂ ਰਿਪੋਰਟਾਂ ਅਨੁਸਾਰ ਭਰੂਣ ਦੇ ਦਿਮਾਗ਼ 'ਚ ਅਤੇ ਦਿਲ ਨਾਲ ਜੁੜੀ ਸਮੱਸਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਸਮੱਸਿਆਂ ਕਾਰਨ ਬੱਚੇ ਦਾ ਜਨਮ ਤੋਂ ਬਾਅਦ ਜਿਉਂਦੇ ਰਹਿਣਾ ਮੁਸ਼ਕਲ ਹੈ। ਪਟੀਸ਼ਨਕਰਤਾ ਨੇ ਕਿਹਾ ਕਿ ਜੇਕਰ ਗਰਭਅਵਸਥਾ ਜਾਰੀ ਰਹਿੰਦੀ ਹੈ ਤਾਂ ਇਸ ਨਾਲ ਬੀਬੀ ਨੂੰ ਸਰੀਰਕ ਅਤੇ ਮਾਨਸਿਕ ਨੁਕਸਾਨ ਹੋ ਸਕਦਾ ਹੈ।


author

DIsha

Content Editor

Related News