ਦਿੱਲੀ ਜਿਮਖਾਨਾ ਕਲੱਬ ’ਚ ਫਿਲਹਾਲ ਨਹੀਂ ਹੋਵੇਗੀ ਸਖ਼ਤ ਕਾਰਵਾਈ

Friday, Sep 04, 2026 - 03:52 PM (IST)

ਦਿੱਲੀ ਜਿਮਖਾਨਾ ਕਲੱਬ ’ਚ ਫਿਲਹਾਲ ਨਹੀਂ ਹੋਵੇਗੀ ਸਖ਼ਤ ਕਾਰਵਾਈ

ਨਵੀਂ ਦਿੱਲੀ (ਏਜੰਸੀ) - ਕੇਂਦਰ ਸਰਕਾਰ ਨੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੂੰ ਭਰੋਸਾ ਦਿੱਤਾ ਕਿ ਸਫਦਰਜੰਗ ਰੋਡ ਸਥਿਤ ਦਿੱਲੀ ਜਿਮਖਾਨਾ ਕਲੱਬ ਦੇ ਖਿਲਾਫ 16 ਸਤੰਬਰ ਤੱਕ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਵੇਗੀ। ਜਸਟਿਸ ਅਵਨੀਸ਼ ਝਿੰਗਨ ਦੇ ਸਾਹਮਣੇ ਸੁਣਵਾਈ ਦੌਰਾਨ ਵਧੀਕ ਸਾਲਿਸਟਰ ਜਨਰਲ ਚੇਤਨ ਸ਼ਰਮਾ ਨੇ ਕਿਹਾ ਕਿ ਸਰਕਾਰ ਆਪਣੇ ਪਹਿਲਾਂ ਦਿੱਤੇ ਭਰੋਸੇ ’ਤੇ ਕਾਇਮ ਹੈ। ਅਦਾਲਤ ਕਲੱਬ ਦੇ ਮੈਂਬਰ ਵਿਜੇ ਖੁਰਾਣਾ ਅਤੇ ਦਿੱਲੀ ਜਿਮਖਾਨਾ ਕਲੱਬ ਲਿਮਟਿਡ ਸਟਾਫ ਵੈੱਲਫੇਅਰ ਐਸੋਸੀਏਸ਼ਨ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨਾਂ ’ਚ ਲੈਂਡ ਐਂਡ ਡਿਵੈੱਲਪਮੈਂਟ ਆਫਿਸ (ਐੱਲ. ਐਂਡ ਡੀ. ਓ.) ਦੇ ਅਸਟੇਟ ਅਧਿਕਾਰੀ ਵਲੋਂ 29 ਜੂਨ ਨੂੰ ਜਾਰੀ ਕਾਰਨ ਦੱਸੋ ਨੋਟਿਸ ’ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ਾਸ ਖ਼ਬਰ, ਕਿਰਾਏ 'ਚ ਭਾਰੀ ਵਾਧਾ

ਕਲੱਬ ਨੂੰ 27.3 ਏਕੜ ਕੰਪਲੈਕਸ ਤੋਂ ਹਟਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਵਿਵਾਦ ਐੱਲ. ਐਂਡ ਡੀ. ਓ. ਦੇ 22 ਮਈ ਦੇ ਉਸ ਹੁਕਮ ਨਾਲ ਜੁੜਿਆ ਹੈ, ਜਿਸ ’ਚ ਕਲੱਬ ਦੀ ਪੱਕੀ ਲੀਜ਼ ਖਤਮ ਕਰ ਕੇ ਜ਼ਮੀਨ ਖਾਲੀ ਕਰਨ ਲਈ ਕਿਹਾ ਗਿਆ ਸੀ। ਸਰਕਾਰ ਨੇ ਇਹ ਕਦਮ ‘ਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਅਤੇ ਸੁਰੱਖਿਅਤ ਕਰਨ’ ਦੇ ਆਧਾਰ ’ਤੇ ਚੁੱਕਿਆ ਸੀ। ਕਲੱਬ ਮੈਂਬਰਾਂ ਵਲੋਂ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਸਾਰੇ ਜ਼ਰੂਰੀ ਦਸਤਾਵੇਜ਼ ਅਤੇ ਦਲੀਲਾਂ ਦਾਖਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਸਟੇਟ ਅਧਿਕਾਰੀ ਦੇ ਸਾਹਮਣੇ ਦਿੱਤਾ ਗਿਆ ਜਵਾਬ ਹਾਈ ਕੋਰਟ ’ਚ ਪੈਂਡਿੰਗ ਮਾਮਲੇ ’ਤੇ ਕਿਸੇ ਪੱਖਪਾਤ ਤੋਂ ਬਿਨਾਂ ਮੰਨਿਆ ਜਾਣਾ ਚਾਹੀਦਾ ਹੈ। ਜਸਟਿਸ ਝਿੰਗਨ ਨੇ ਸੁਝਾਅ ਦਿੱਤਾ ਕਿ ਮੈਂਬਰ ਫਿਲਹਾਲ ਆਪਣਾ ਜਵਾਬ ਅਸਟੇਟ ਅਧਿਕਾਰੀ ਦੇ ਸਾਹਮਣੇ ਦਾਖਲ ਕਰਨ। ਮਾਮਲੇ ਦੀ ਅਗਲੀ ਸੁਣਵਾਈ 16 ਸਤੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ : ਪਾਰਕਿੰਗ ਦੌਰਾਨ ਖੰਭੇ 'ਚ ਜਾ ਵੱਜਾ ਇੰਡੀਗੋ ਦਾ ਜਹਾਜ਼, ਸ਼੍ਰੀਨਗਰ ਏਅਰਪੋਰਟ 'ਤੇ ਪਈਆਂ ਭਾਜੜਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News