ਕੋਚਿੰਗ ਸੈਂਟਰ ''ਚ ਵਿਦਿਆਰਥੀਆਂ ਦੀ ਮੌਤ : ਦਿੱਲੀ ਹਾਈ ਕੋਰਟ ਨੇ ਅਧਿਕਾਰੀਆਂ ਨੂੰ ਲਗਾਈ ਫਟਕਾਰ

Wednesday, Jul 31, 2024 - 01:54 PM (IST)

ਕੋਚਿੰਗ ਸੈਂਟਰ ''ਚ ਵਿਦਿਆਰਥੀਆਂ ਦੀ ਮੌਤ : ਦਿੱਲੀ ਹਾਈ ਕੋਰਟ ਨੇ ਅਧਿਕਾਰੀਆਂ ਨੂੰ ਲਗਾਈ ਫਟਕਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਇਕ ਕੋਚਿੰਗ ਸੈਂਟਰ ਦੀ ਇਮਾਰਤ ਦੇ 'ਬੇਸਮੈਂਟ' 'ਚ ਪਾਣੀ ਭਰਨ ਨਾਲ ਤਿੰਨ ਸਿਵਲ ਸੇਵਾ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ 'ਚ ਅਧਿਕਾਰੀਆਂ ਨੂੰ ਬੁੱਧਵਾਰ ਨੂੰ ਫਟਕਾਰ ਲਗਾਈ ਅਤੇ ਕਿਹਾ ਕਿ ਜਦੋਂ 'ਮੁਫ਼ਤ ਦੀਆਂ ਸੌਗਾਤਾਂ ਵੰਡਣ ਦੀ ਸੰਸਕ੍ਰਿਤੀ' ਕਾਰਨ ਟੈਕਸ ਇਕੱਠਾ ਨਹੀਂ ਹੁੰਦਾ ਹੈ, ਉਦੋਂ ਅਜਿਹੀਆਂ ਤ੍ਰਾਸਦੀਆਂ ਹੋਣਾ ਸੁਭਾਵਿਕ ਹੈ। ਕਾਰਜਵਾਹਕ ਮੁੱਖ ਜੱਜ ਮਨਮੋਹਨ ਅਤੇ ਜੱਜ ਤੂਸ਼ਾਰ ਰਾਵ ਗੇਦੇਲਾ ਦੀ ਬੈਂਚ ਨੇ ਕਿਹਾ ਕਿ ਇਕ 'ਅਜੀਬ ਜਾਂਚ' ਚੱਲ ਰਹੀ ਹੈ, ਜਿਸ 'ਚ ਕੋਚਿੰਗ ਸੈਂਟਰ ਕੋਲੋਂ ਲੰਘਣ ਵਾਲੇ ਕਾਰ ਡਰਾਈਵਰ ਖ਼ਿਲਾਫ਼ ਪੁਲਸ ਕਾਰਵਾਈ ਕੀਤੀ ਗਈ ਪਰ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਦੇ ਅਧਿਕਾਰੀਆਂ ਖ਼ਿਲਾਫ਼ ਨਹੀਂ। 

ਬੈਂਚ ਨੇ ਕਿਹਾ ਕਿ ਬਹੁਮੰਜ਼ਿਲਾ ਇਮਾਰਤਾਂ ਨੂੰ ਸੰਚਾਲਿਤ ਕਰਨ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਪਰ ਪਾਣੀ ਦੀ ਉੱਚਿਤ ਨਿਕਾਸੀ ਦੀ ਵਿਵਸਥਾ ਨਹੀਂ ਹੈ। ਉਸ ਨੇ ਕਿਹਾ,''ਤੁਸੀਂ ਮੁਫ਼ਤ ਦੀਆਂ ਸੌਗਾਤਾਂ ਵੰਡਣ ਦੀ ਸੰਸਕ੍ਰਿਤੀ ਚਾਹੁੰਦੇ ਹਨ, ਟੈਕਸ ਨਹੀਂ ਵਸੂਲਣਾ ਚਾਹੁੰਦੇ, ਇਸ ਲਈ ਅਜਿਹਾ ਤਾਂ ਹੋਣਾ ਹੀ ਹੈ।'' ਬੈਂਚ ਨੇ ਅਧਿਕਾਰੀਆਂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬੁਨਿਆਦੀ ਢਾਂਚੇ ਦਾ ਨਿਰਮਾਣ ਕਰਨ ਦੀ ਲੋੜ ਹੈ ਪਰ ਉਹ ਦੀਵਾਲੀਆ ਹੋ ਗਏ ਹਨ ਅਤੇ ਤਨਖਾਹ ਵੀ ਨਹੀਂ ਦੇ ਪਾ ਰਹੇ ਹਨ। ਹਾਈ ਕੋਰਟ 27 ਜੁਲਾਈ ਦੀ ਸ਼ਾਮ ਨੂੰ ਓਲਡ ਰਾਜੇਂਦਰ ਨਗਰ ਇਲਾਕੇ 'ਚ ਇਕ ਕੋਚਿੰਗ ਸੈਂਟਰ ਦੀ ਇਮਾਰਤ ਦੇ 'ਬੇਸਮੈਂਟ' 'ਚ ਮੀਂਹ ਦਾ ਪਾਣੀ ਭਰਨ ਕਾਰਨ ਤਿੰਨ ਸਿਵਲ ਸੇਵਾ ਵਿਦਿਆਰਥੀਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਬਣਾਉਣ ਦੀ ਅਪੀਲ ਵਾਲੀ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਮ੍ਰਿਤਕ ਵਿਦਿਆਰਥੀਆਂ 'ਚ ਉੱਤਰ ਪ੍ਰਦੇਸ਼ ਦੀ ਸ਼੍ਰੇਆ ਯਾਦਵ (25), ਤੇਲੰਗਾਨਾ ਦੀ ਤਾਨਿਆ ਸੋਨੀ (25) ਅਤੇ ਕੇਰਲ ਦੇ ਨੇਵਿਨ ਡੇਲਵਿਨ (24) ਸ਼ਾਮਲ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News