ਦਿੱਲੀ ਹਾਈ ਕੋਰਟ ਨੇ ਕੈਨੇਡਾ ''ਚ ਰਹਿਣ ਵਾਲੇ ਵਿਅਕਤੀ ਖ਼ਿਲਾਫ਼ ਦਰਜ FIR ਕੀਤੀ ਰੱਦ

Thursday, Jun 09, 2022 - 05:54 PM (IST)

ਦਿੱਲੀ ਹਾਈ ਕੋਰਟ ਨੇ ਕੈਨੇਡਾ ''ਚ ਰਹਿਣ ਵਾਲੇ ਵਿਅਕਤੀ ਖ਼ਿਲਾਫ਼ ਦਰਜ FIR ਕੀਤੀ ਰੱਦ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕੈਨੇਡਾ 'ਚ ਰਹਿਣ ਵਾਲੇ ਇਕ ਵਿਅਕਤੀ ਖ਼ਿਲਾਫ਼ ਦਰਜ ਐੱਫ.ਆਈ.ਆਰ. ਨੂੰ 30 ਹਜ਼ਾਰ ਰੁਪਏ ਜੁਰਮਾਨੇ ਦਾ ਭੁਗਤਾਨ ਕਰਨ ਦੀ ਸ਼ਰਤ 'ਤੇ ਰੱਦ ਕਰ ਦਿੱਤਾ। ਉਸ ਕੋਲੋਂ ਇੱਥੇ ਹਵਾਈ ਅੱਡੇ 'ਤੇ ਤਲਾਸ਼ੀ ਦੌਰਾਨ ਤਿੰਨ ਕਾਰਤੂਸ ਮਿਲੇ ਸਨ। ਜੱਜ ਜਸਮੀਤ ਸਿੰਘ ਨੇ ਇਹ ਫ਼ੈਸਲਾ ਸੁਣਾਇਆ।

ਉਨ੍ਹਾਂ ਕਿਹਾ ਕਿ ਲੰਬੇ ਸਮੇਂ ਬਾਅਦ ਜੈਕੇਟ ਪਹਿਨਣ ਦਾ ਦਾਅਵਾ ਕਰਨ ਵਾਲੇ ਪਟੀਸ਼ਨਕਰਤਾ ਕੋਲੋਂ ਜਾਇਜ਼ ਹਥਿਆਰ ਲਾਇਸੈਂਸ ਹਨ ਅਤੇ ਉਸ ਦੀ ਜੈਕੇਟ 'ਚ ਕਾਰਤੂਸ ਗਲਤੀ ਨਾਲ ਰਹਿ ਗਏ ਸਨ। ਅਦਾਲਤ ਨੇ ਆਪਣੇ ਹਾਲੀਆ ਆਦੇਸ਼ 'ਚ ਕਿਹਾ,''ਉਪਰੋਕਤ ਤੱਥ ਦੇ ਮੱਦੇਨਜ਼ਰ, ਹਥਿਆਰ ਐਕਟ ਦੀ ਧਾਰਾ 30 ਦੇ ਅਧੀਨ ਆਈ.ਜੀ.ਆਈ. ਹਵਾਈ ਅੱਡਾ ਥਾਣੇ 'ਚ 25 ਜਨਵਰੀ 2022 ਨੂੰ ਦਰਜ ਸ਼ਿਕਾਇਤ 33/2022 ਅਤੇ ਉਸ ਤੋਂ ਬਾਅਦ ਕਾਰਵਾਈ ਰੱਦ ਕੀਤੀ ਜਾਂਦੀ ਹੈ। ਪਟੀਸ਼ਨਕਰਤਾ ਨੂੰ ਡੀ.ਐੱਲ.ਐੱਸ.ਏ. (ਦਿੱਲੀ ਰਾਜ ਕਾਨੂੰਨ ਸੇਵਾ ਅਥਾਰਟੀ) ਨੂੰ 30 ਹਜ਼ਾਰ ਰੁਪਏ ਜੁਰਮਾਨੇ ਦਾ ਭੁਗਤਾਨ ਕਰਨਾ ਹੋਵੇਗਾ।''


author

DIsha

Content Editor

Related News