‘ਸ਼ਰਬਤ ਜਿਹਾਦ’ ਵਿਵਾਦ: ਹਾਈ ਕੋਰਟ ਨੇ ਕਿਹਾ- ਰਾਮਦੇਵ ਕਿਸੇ ਦੇ ਵੱਸ ’ਚ ਨਹੀਂ, ਉਹ ਆਪਣੀ...
Friday, May 02, 2025 - 04:17 AM (IST)

ਨਵੀਂ ਦਿੱਲੀ - ਦਿੱਲੀ ਹਾਈ ਕੋਰਟ ਨੇ ‘ਹਮਦਰਦ’ ਦੇ ਰੂਹ ਅਫਜ਼ਾ ਦੇ ਵਿਰੁੱਧ ਯੋਗ ਗੁਰੂ ਰਾਮਦੇਵ ਦੇ ਵਿਵਾਦਪੂਰਨ ‘ਸ਼ਰਬਤ ਜਿਹਾਦ’ ਵਾਲੇ ਬਿਆਨ ’ਤੇ ਵੀਰਵਾਰ ਨੂੰ ਉਨ੍ਹਾਂ ਨੂੰ ਪਹਿਲੀ ਨਜ਼ਰੇ ਅਦਾਲਤ ਦੇ ਹੁਕਮ ਦੀ ਮਾਣਹਾਨੀ ਦਾ ਦੋਸ਼ੀ ਪਾਇਆ ਅਤੇ ਕਿਹਾ ਕਿ ਰਾਮਦੇਵ ‘ਕਿਸੇ ਦੇ ਵਸ ਵਿਚ ਨਹੀਂ ਹਨ ਅਤੇ ਉਹ ਆਪਣੀ ਦੁਨੀਆ ਵਿਚ ਰਹਿੰਦੇ ਹਨ।’
ਅਦਾਲਤ ਨੇ ਪਹਿਲਾਂ ਉਨ੍ਹਾਂ ਨੂੰ ‘ਹਮਦਰਦ’ ਦੇ ਉਤਪਾਦਾਂ ਦੇ ਬਾਰੇ ਭਵਿੱਖ ਵਿਚ ਕੋਈ ਬਿਆਨ ਜਾਰੀ ਨਾ ਕਰਨ ਜਾਂ ਵੀਡੀਓ ਸਾਂਝਾ ਨਾ ਕਰਨ ਦੀ ਹੁਕਮ ਦਿੱਤਾ ਸੀ । ਜਸਟਿਸ ਅਮਿਤ ਬਾਂਸਲ ਨੂੰ ਵੀਰਵਾਰ ਨੂੰ ਸੂਚਿਤ ਕੀਤਾ ਗਿਆ ਕਿ ਅਦਾਲਤ ਦੇ 22 ਅਪ੍ਰੈਲ ਦੇ ਹੁਕਮਾਂ ਦੇ ਬਾਵਜੂਦ ਰਾਮਦੇਵ ਨੇ ਇਤਰਾਜ਼ਯੋਗ ਬਿਆਨ ਦੇਣ ਵਾਲਾ ਇਕ ਵੀਡੀਓ ਪ੍ਰਸਾਰਿਤ ਕੀਤਾ ਹੈ, ਜਿਸ ਵਿਚ ‘ਹਮਦਰਦ’ ਦੇ ਵਿਰੁੱਧ ਟਿੱਪਣੀ ਕੀਤੀ ਗਈ ਹੈ। ਇਹ ਨਵਾਂ ਵੀਡੀਓ ਕਦੋਂ ਆਇਆ, ਇਸ ਦੀ ਜਾਣਕਾਰੀ ਨਹੀਂ ਮਿਲੀ ਹੈ। ਇਸ ਦੇ ਬਾਅਦ ਅਦਾਲਤ ਨੇ ਕਿਹਾ, ‘ਪਿਛਲੇ ਹੁਕਮ ਦੇ ਮੱਦੇਨਜ਼ਰ, ਉਨ੍ਹਾਂ ਦਾ ਹਲਫ਼ਨਾਮਾ ਅਤੇ ਇਹ ਵੀਡੀਓ ਪਹਿਲੀ ਨਜ਼ਰੇ ਮਾਣਹਾਨੀ ਦੇ ਘੇਰੇ ਵਿਚ ਆਉਂਦੇ ਹਨ। ਮੈਂ ਹੁਣ ਮਾਣਹਾਨੀ ਨੋਟਿਸ ਜਾਰੀ ਕਰਾਂਗਾ। ਅਸੀਂ ਉਨ੍ਹਾਂ ਨੂੰ ਇੱਥੇ ਬੁਲਾ ਰਹੇ ਹਾਂ।’
24 ਘੰਟਿਆਂ ’ਚ ਇਤਰਾਜ਼ਯੋਗ ਵੀਡੀਓ ਹਟਾਉਣ ਦਾ ਹੁਕਮ
ਕੋਰਟ ਨੇ ਰਾਮਦੇਵ ਨੂੰ ਹੁਕਮ ਦਿੱਤਾ ਹੈ ਕਿ ਉਹ ‘ਰੂਹ ਅਫਜ਼ਾ’ ਦੇ ਨਿਰਮਾਤਾ ਹਮਦਰਦ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਇਤਰਾਜ਼ਯੋਗ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ 24 ਘੰਟਿਆਂ ਦੇ ਅੰਦਰ ਹਟਾ ਦੇਵੇ।