ਅਦਾਲਤ ''ਚ ਵਕੀਲ ਨਾਲ ਹੋਇਆ ਕੁੱਟ-ਕੁਟਾਪਾ ! CJI ਨੇ ਕਿਹਾ- ''''ਗੁੰਡਾਰਾਜ ਸਵੀਕਾਰ ਨਹੀਂ...''''
Monday, Feb 09, 2026 - 12:42 PM (IST)
ਨਵੀਂ ਦਿੱਲੀ- ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਸੂਰਿਆਕਾਂਤ ਨੇ ਸੋਮਵਾਰ ਨੂੰ ਕਿਹਾ ਕਿ 'ਗੁੰਡਾ ਰਾਜ' ਅਸਵੀਕਾਰਯੋਗ ਹੈ ਅਤੇ ਉਨ੍ਹਾਂ ਨੇ 7 ਫਰਵਰੀ ਨੂੰ ਇੱਥੇ ਇਕ ਜ਼ਿਲ੍ਹਾ ਅਦਾਲਤ 'ਚ ਕੋਰਟ ਰੂਮ ਅੰਦਰ ਕੁੱਟਮਾਰ ਦਾ ਦੋਸ਼ ਲਗਾਉਣ ਵਾਲੇ ਇਕ ਵਕੀਲ ਨੂੰ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨਾਲ ਸੰਪਰਕ ਕਰਨ ਲਈ ਕਿਹਾ। ਇਕ ਵਕੀਲ ਨੇ ਚੀਫ਼ ਜਸਟਿਸ ਸੂਰਿਆਕਾਂਤ, ਜੱਜ ਜੋਇਮਲਿਆ ਬਾਗਚੀ ਅਤੇ ਜੱਜ ਐੱਨ.ਵੀ. ਅੰਜਾਰੀਆ ਦੀ ਬੈਂਚ ਦੇ ਸਾਹਮਣੇ ਤੁਰੰਤ ਸੁਣਵਾਈ ਲਈ ਆਪਣੀ ਪਟੀਸ਼ਨ ਦਾ ਜ਼ਿਕਰ ਕੀਤਾ। ਵਕੀਲ ਨੇ ਕਿਹਾ,''ਮੈਂ ਤੀਸ ਹਜ਼ਾਰੀ ਕੋਰਟ 'ਚ ਵਧੀਕ ਜ਼ਿਲ੍ਹਾ ਜੱਜ (ਏਡੀਜੇ) ਹਰਜੀਤ ਸਿੰਘ ਪਾਲ ਦੀ ਅਦਾਲਤ 'ਚ ਪੇਸ਼ ਹੋਇਆ ਸੀ। ਮੈਂ ਦੋਸ਼ ਵਲੋਂ ਪੇਸ਼ ਹੋਇਆ ਸੀ। ਸ਼ਿਕਾਇਤਕਰਤਾ ਦੇ ਵਕੀਲ ਨੇ ਕਈ ਗੁੰਡਿਆਂ ਨਾਲ ਮਿਲ ਕੇ ਮੇਰੇ 'ਤੇ ਹਮਲਾ ਕੀਤਾ... ਉਨ੍ਹਾਂ ਨੇ ਮੈਨੂੰ ਕੁੱਟਿਆ ਅਤੇ ਜੱਜ ਉੱਥੇ ਬੈਠੇ ਸਨ। ਅਦਾਲਤ ਦੇ ਸਾਰੇ ਮੈਂਬਰ ਉੱਥੇ ਮੌਜੂਦ ਸਨ।''
ਇਸ 'ਤੇ ਸੀਜੇਆਈ ਨੇ ਕਿਹਾ,''ਇਹ ਘਟਨਾ 7 ਫਰਵਰੀ ਨੂੰ ਹੋਈ ਸੀ। ਕੀ ਤੁਸੀਂ ਇਸ ਦੀ ਸੂਚਨਾ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਦਿੱਤੀ ਹੈ? ਚੀਫ਼ ਜਸਟਿਸ ਨੂੰ ਚਿੱਠੀ ਲਿਖੋ ਅਤੇ ਮੈਨੂੰ ਵੀ ਇਸ ਦੀ ਸੂਚਨਾ ਦਿਓ। ਹਾਈ ਕਰੋਟ ਦੇ ਚੀਫ਼ ਜਸਟਿਸ ਨੋਟਿਸ ਲੈਣ। ਕਾਰਵਾਈ ਪ੍ਰਸ਼ਾਸਨਿਕ ਪੱਧਰ 'ਤੇ ਹੋਵੇਗੀ। ਇਸ ਤਰ੍ਹਾਂ ਦਾ 'ਗੁੰਡਾ ਰਾਜ' ਸਾਨੂੰ ਸਵੀਕਾਰ ਨਹੀਂ ਹੈ। ਇਸ ਦਾ ਅਰਥ ਹੈ- ਕਾਨੰਨ ਦੇ ਸ਼ਾਸਨ ਦਾ ਪਤਨ।'' ਬੈਂਚ ਨੇ ਵਕੀਲ ਨੂੰ ਸੰਬੰਧਤ ਹਾਈ ਕੋਰਟ ਦਾ ਰੁਖ ਕਰਨ ਲਈ ਕਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
