ਹਾਈ ਕੋਰਟ ਨੇ ਕੇਂਦਰ ਤੋਂ ਪੁੱਛਿਆ, IOC ਕਾਰਡਧਾਰਕ ਬ੍ਰਿਟਿਸ਼ ਨਾਗਰਿਕ ਨੂੰ ਕਿਉਂ ਕੀਤਾ ਦੇਸ਼ ਨਿਕਾਲਾ
Thursday, Apr 29, 2021 - 12:28 PM (IST)
ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਿ ਮਾਰਚ 'ਚ ਪਰਿਵਾਰ ਨੂੰ ਮਿਲਣ ਆਏ 'ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ' (ਓ.ਸੀ.ਆਈ.) ਕਾਰਡ ਧਾਰਕ ਬ੍ਰਿਟਿਸ਼ ਨਾਗਰਿਕ ਨੂੰ ਵਾਪਸ ਉਸ ਦੇ ਦੇਸ਼ ਕਿਉਂ ਭੇਜ ਦਿੱਤਾ ਗਿਆ। ਕੇਂਦਰ ਸਰਕਾਰ ਵਲੋਂ ਪੇਸ਼ ਐਡਵੋਕੇਟ ਨੇ ਅਦਾਲਤ ਨੂੰ ਦੱਸਿਆ ਕਿ ਬ੍ਰਿਟਿਸ਼ ਨਾਗਰਿਕ ਨੂੰ ਇਸ ਲਈ ਵਾਪਸ ਭੇਜ ਦਿੱਤਾ ਗਿਆ, ਕਿਉਂਕਿ ਪਿਛਲੇ ਸਾਲ ਮਾਰਚ 'ਚ ਦਿੱਲੀ 'ਚ ਆਯੋਜਿਤ ਤਬਲੀਗੀ ਜਮਾਤ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਕਾਰਨ ਉਸ ਦਾ ਨਾਮ ਕਾਲੀ ਸੂਚੀ 'ਚ ਪਾ ਦਿੱਤਾ ਗਿਆ ਸੀ।
ਜੱਜ ਪ੍ਰਤਿਭਾ ਐੱਮ. ਸਿੰਘ ਨੇ ਕਿਹਾ ਕਿ ਤਬਲੀਗੀ ਘਟਨਾ ਬਹੁਤ ਪਹਿਲਾਂ ਖ਼ਤਮ ਹੋ ਗਈ ਹੈ ਅਤੇ ਪਟੀਸ਼ਨਕਰਤਾ ਜਿਸ ਨੂੰ ਕਾਲੀ ਸੂਚੀ 'ਚ ਪਾਇਆ ਗਿਆ ਸੀ, ਉਸ ਕੋਲ ਜਾਇਜ਼ ਓ.ਆਈ.ਸੀ. ਕਾਰਡ ਹੈ। ਇਸ ਦੇ ਨਾਲ ਹੀ ਅਦਾਲਤ ਨੇ ਕੇਂਦਰ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਕਿ ਉਹ ਹਲਫ਼ਨਾਮਾ ਦਾਖ਼ਲ ਕਰ ਕੇ ਪਟੀਸ਼ਨਕਰਤਾ ਨੂੰ 5 ਮਾਰਚ 2021 ਨੂੰ ਮੁੰਬਈ ਆਉਣ 'ਤੇ ਦੇਸ਼ ਨਿਕਾਲਾ ਕਰਨ ਦਾ ਕਾਰਨ ਦੱਸਣ। ਪਟੀਸ਼ਨਕਰਤਾ ਅਨੁਸਾਰ ਉਸ ਦੀ ਪਤਨੀ ਅਤੇ ਮਾਤਾ-ਪਿਤਾ ਭਾਰਤ 'ਚ ਰਹਿੰਦੇ ਹਨ ਅਤੇ ਉਹ ਉਨ੍ਹਾਂ ਨੂੰ ਮਿਲਣ ਆਇਆ ਸੀ।
ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਰਿਸ਼ਤਾ ! ਕੋਰੋਨਾ ਦੇ ਖ਼ੌਫ਼ 'ਚ ਲੋਕ ਲਾਵਾਰਸ ਛੱਡ ਰਹੇ ਆਪਣਿਆਂ ਦੀਆਂ ਲਾਸ਼ਾਂ