ਕੋਰਟ ਦਾ ਆਦੇਸ਼, ਬਾਬਾ ਰਾਮਦੇਵ ਵਿਰੁੱਧ ਇਤਰਾਜ਼ਯੋਗ ਵੀਡੀਓ ਹਟਾਉਣ ਫੇਸਬੁੱਕ ਤੇ ਗੂਗਲ

Thursday, Oct 24, 2019 - 09:27 AM (IST)

ਕੋਰਟ ਦਾ ਆਦੇਸ਼, ਬਾਬਾ ਰਾਮਦੇਵ ਵਿਰੁੱਧ ਇਤਰਾਜ਼ਯੋਗ ਵੀਡੀਓ ਹਟਾਉਣ ਫੇਸਬੁੱਕ ਤੇ ਗੂਗਲ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਗੂਗਲ, ਯੂ-ਟਿਊਬ ਅਤੇ ਟਵਿੱਟਰ ਦੇ ਯੋਗ ਗੁਰੂ ਰਾਮਦੇਵ ਵਿਰੁੱਧ ਇਤਰਾਜ਼ਯੋਗ ਸਮੱਗਰੀ ਵਾਲੇ ਇਕ ਵੀਡੀਓ ਦੇ ਲਿੰਕ ਨੂੰ ਗਲੋਬਲ ਪੱਧਰ ਤੇ ਬਲਾਕ ਕਰਨ ਦਾ ਆਦੇਸ਼ ਦਿੱਤਾ ਹੈ। ਜੱਜ ਪ੍ਰਤਿਭਾ ਐੱਮ. ਸਿੰਘ ਨੇ ਕਿਹਾ ਕਿ ਸਿਰਫ਼ ਭਾਰਤ ਦੇ ਉਪਯੋਗਕਰਤਾਵਾਂ ਲਈ ਇਤਰਾਜ਼ਯੋਗ ਸਮੱਗਰੀ ਨੂੰ ਬਲਾਕ ਕਰਨਾ ਕਾਫ਼ੀ ਨਹੀਂ ਹੈ, ਕਿਉਂਕਿ ਇੱਥੇ ਰਹਿ ਰਿਹਾ ਉਪਯੋਗਕਰਕਤਾ (ਯੂਜ਼ਰ) ਕਿਸੇ ਹੋਰ ਮਾਧਿਅਮ ਨਾਲ ਵੀ ਉਸ ਨੂੰ ਦੇਖ ਸਕਦਾ ਹੈ।

ਕੋਰਟ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਸ ਸਮੱਗਰੀ ਤੱਕ ਲੋਕਾਂ ਦੀ ਪਹੁੰਚ ਪੂਰੀ ਤਰ੍ਹਾਂ ਰੋਕੇ। ਕੋਰਟ ਨੇ ਸਾਫ਼ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਭਾਰਤ 'ਚ ਅਪਲੋਡ ਕੀਤੀ ਗਈ ਠੇਸ ਪਹੁੰਚਾਉਣ ਵਾਲੀ ਸਾਰੀ ਸਮੱਗਰੀ ਪਲੇਟਫਾਰਮ ਦੇ ਕੰਪਿਊਟਰ ਨੈੱਟਵਰਕ 'ਤੇ ਪੂਰੀ ਦੁਨੀਆ 'ਚ ਰੋਕਣੀ ਹੋਵੇਗੀ।

ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫਾਰਮ ਨੇ ਕੋਰਟ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਸਮੱਗਰੀ ਦੇ ਯੂ.ਆਰ.ਐੱਲ. ਨੂੰ ਭਾਰਤ 'ਚ ਬੰਦ ਕਰਨ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਉਹ ਗਲੋਬਲ ਆਧਾਰ 'ਤੇ ਇਸ ਸਮੱਗਰੀ ਨੂੰ ਹਟਾਉਣ ਦੇ ਵਿਰੁੱਧ ਹਨ। ਕੋਰਟ ਨੇ ਪਿਛਲੇ ਸਾਲ ਸਤੰਬਰ 'ਚ ਆਦੇਸ਼ ਦਿੱਤਾ ਸੀ ਕਿ ਰਾਮਦੇਵ 'ਤੇ ਲਿਖੀ ਗਈ ਕਿਤਾਬ ਦੇ ਮਾਣਹਾਨੀਜਨਕ ਅੰਸ਼ਾਂ ਨੂੰ ਹਟਾਇਆ ਜਾਵੇ।


author

DIsha

Content Editor

Related News