ਹੁਣ ਦਿੱਲੀ ’ਚ ਗਰੀਬਾਂ ਦੇ ਬੱਚੇ ਵੀ ਬੋਲਣਗੇ ਫ਼ਰਾਟੇਦਾਰ ਅੰਗਰੇਜ਼ੀ, ਕੇਜਰੀਵਾਲ ਸਰਕਾਰ ਕਰਵਾਏਗੀ ਮੁਫ਼ਤ ਕੋਰਸ

Saturday, Jul 23, 2022 - 05:24 PM (IST)

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਰਾਜਧਾਨੀ ’ਚ 16 ਸਾਲ ਦੇ ਨਾਬਾਲਗ ਤੋਂ ਲੈ ਕੇ 35 ਸਾਲ ਤੱਕ ਦਾ ਹਰ ਨੌਜਵਾਨ ਹੁਣ ਫ਼ਰਾਟੇਦਾਰ ਅੰਗਰੇਜ਼ੀ ਬੋਲ ਸਕੇਗਾ ਕਿਉਂਕਿ ਦਿੱਲੀ ਸਰਕਾਰ ਮੁਫ਼ਤ ‘ਸਪੋਕਨ ਇੰਗਲਿਸ਼ ਕੋਰਸ’ ਸ਼ੁਰੂ ਕਰਨ ਜਾ ਰਹੀ ਹੈ। ਕੇਜਰੀਵਾਲ ਨੇ ਦੱਸਿਆ ਕਿ ਇਹ ਕੋਰਸ ਪੂਰੀ ਤਰ੍ਹਾਂ ਨਾਲ ਮੁਫ਼ਤ ਹੈ ਪਰ ਸ਼ੁਰੂ ’ਚ 950 ਰੁਪਏ ਸਕਿਓਰਿਟੀ ਦੇ ਤੌਰ ’ਤੇ ਲਏ ਜਾਣਗੇ, ਤਾਂ ਕਿ ਅਜਿਹਾ ਨਾ ਹੋਵੇ ਕਿ  ਦਾਖ਼ਲਾ ਲੈਣ ਵਾਲੇ ਨੌਜਵਾਨ ਇਸ ਕੋਰਸ ਨੂੰ ਗੰਭੀਰਤਾ ਨਾਲ ਨਾ ਲੈਣ। ਜੋ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰੇਗਾ ਅਤੇ ਉਨ੍ਹਾਂ ਦੀ ਹਾਜ਼ਰੀ ਪੂਰੀ ਹੋਵੇਗੀ, ਉਨ੍ਹਾਂ ਨੂੰ 950 ਰੁਪਏ ਵਾਪਸ ਕਰ ਦਿੱਤੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਅਸੀਂ ਮੈਕਸਮਿਲਨ ਅਤੇ ਵਰਡਜ਼ ਵਰਥ ਨਾਲ ਸਮਝੌਤਾ ਕਰ ਰਹੇ ਹਾਂ ਅਤੇ ਕੈਮਬ੍ਰਿਜ ਯੂਨੀਵਰਸਿਟੀ ਪੂਰੇ ਕੋਰਸ ਦਾ ਮੁਲਾਂਕਣ ਕਰੇਗੀ। 

ਇਹ ਵੀ ਪੜ੍ਹੋ- YouTube ’ਤੇ ਨਹੀਂ ਵਧੀ ਫਾਲੋਅਰਜ਼ ਦੀ ਗਿਣਤੀ, ਵਿਦਿਆਰਥੀ ਨੇ ਦਿੱਤੀ ਜਾਨ

 

ਇਹ ਵੀ ਪੜ੍ਹੋ-  ਜਾਣੋ ਕੌਣ ਹੈ ਅਰਪਿਤਾ ਮੁਖਰਜੀ? ਜਿਸ ਦੇ ਘਰ ’ਚ ਛਾਪੇਮਾਰੀ ’ਚ ED ਨੂੰ ਮਿਲੇ 20 ਕਰੋੜ ਰੁਪਏ

ਮੁੱਖ ਮੰਤਰੀ ਨੇ ਕਿਹਾ ਕਿ 16 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਨੌਜਵਾਨ ਜਿਨ੍ਹਾਂ ਨੂੰ ਅੰਗਰੇਜ਼ੀ ਦਾ ਮੁੱਢਲਾ ਗਿਆਨ ਹੈ, ਉਹ ਇਸ ਵਿਚ ਦਾਖਲਾ ਲੈ ਸਕਣਗੇ। ਜੋ ਨੌਕਰੀ ਕਰ ਰਹੇ ਹਨ, ਉਹ ਸ਼ਾਮ ਜਾਂ ਹਫਤੇ ਦੇ ਅਖ਼ੀਰ ’ਚ ਕੋਰਸ ਕਰ ਸਕਣਗੇ। ਅਸੀਂ ਪਹਿਲੇ ਪੜਾਅ ਵਿਚ ਇਕ ਲੱਖ ਯੋਗ ਨਾਬਾਲਗਾਂ ਅਤੇ ਨੌਜਵਾਨਾਂ ਨੂੰ ਪਹਿਲੇ ਸਾਲ ’ਚ ਅੰਗਰੇਜ਼ੀ ਬੋਲਣ ਦੀ ਸਿਖਲਾਈ ਦੇਵਾਂਗੇ ਅਤੇ ਇਸ ਦੇ ਲਈ ਪੂਰੀ ਦਿੱਲੀ ਵਿਚ 50 ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਦੇਖਦੇ ਹਾਂ ਕਿ ਕਿਵੇਂ ਗਰੀਬ, ਹੇਠਲੇ ਵਰਗ ਅਤੇ ਬਹੁਤ ਸਾਰੇ ਮੱਧ ਵਰਗ ਦੇ ਕਿਸ਼ੋਰਾਂ ਅਤੇ ਨੌਜਵਾਨਾਂ ਦਾ ਅੰਗਰੇਜ਼ੀ ਵਿਚ ਹੱਥ ਤੰਗ ਹੈ ਅਤੇ ਉਹ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣ ਦੇ ਯੋਗ ਨਹੀਂ ਹਨ। ਇਸ ਕਾਰਨ ਉਨ੍ਹਾਂ ਨੂੰ ਚੰਗੀ ਨੌਕਰੀ ਪ੍ਰਾਪਤ ਕਰਨ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਇਸ ਕੋਰਸ ਤੋਂ ਕਾਫੀ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ-  ਅਧਿਆਪਕ ਭਰਤੀ ਘਪਲਾ: ED ਨੇ ਪੱਛਮੀ ਬੰਗਾਲ ਦੇ ਮੰਤਰੀ ਪਾਰਥ ਚੈਟਰਜੀ ਨੂੰ ਕੀਤਾ ਗ੍ਰਿਫ਼ਤਾਰ

ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਸਿੱਖਿਆ ਦੇ ਖੇਤਰ ’ਚ ਜ਼ਬਰਦਸਤ ਕ੍ਰਾਂਤੀ ਆਈ ਹੈ। ਗਰੀਬਾਂ ਦੇ ਬੱਚੇ ਹੁਣ ਸਰਕਾਰੀ ਸਕੂਲਾਂ ’ਚ ਵਧੀਆ ਸਿੱਖਿਆ ਪ੍ਰਾਪਤ ਕਰ ਰਹੇ ਹਨ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਕਿਸੇ ਵੀ ਖੇਤਰ ’ਚ ਉਨ੍ਹਾਂ ਬੱਚਿਆਂ ਨਾਲੋਂ ਕਮਜ਼ੋਰ ਹੋਣ ਜਿਨ੍ਹਾਂ ਕੋਲ ਸਾਰੀਆਂ ਸਹੂਲਤਾਂ ਹੋਣ। ਇਸ ਲਈ ਦਿੱਲੀ ਸਰਕਾਰ ਨੇ 16 ਸਾਲ ਤੋਂ 35 ਸਾਲ ਤੱਕ ਦੇ ਉਨ੍ਹਾਂ ਨੌਜਵਾਨਾਂ ਲਈ ਸਪੋਕਨ ਇੰਗਲਿਸ਼ ਦਾ ਪ੍ਰੋਗਰਾਮ ਲਿਆਂਦਾ ਹੈ, ਜਿਨ੍ਹਾਂ ਦੀ ਅੰਗਰੇਜ਼ੀ ਕਮਜ਼ੋਰ ਹੈ।


Tanu

Content Editor

Related News