20 ਜੂਨ ਤੱਕ ਦਿੱਲੀ ਸਰਕਾਰ ਰੋਜ਼ ਕਰੇਗੀ ਕੋਰੋਨਾ ਦੇ 18 ਹਜ਼ਾਰ ਟੈਸਟ

06/16/2020 3:34:53 AM

ਨਵੀਂ ਦਿੱਲੀ  : ਦਿੱਲੀ 'ਚ ਕੋਰੋਨਾ ਦੇ ਬੇਕਾਬੂ ਹੁੰਦੇ ਹਾਲਾਤ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸੋਮਵਾਰ ਨੂੰ ਸਰਬ ਪਾਰਟੀ ਬੈਠਕ ਹੋਈ, ਜਿਸ 'ਚ ਸਾਰੇ ਨੇਤਾਵਾਂ ਨੇ ਰਾਜਧਾਨੀ 'ਚ ਕੋਰੋਨਾ ਦੀ ਰੋਕਥਾਮ ਲਈ ਰਾਜਨੀਤੀ ਤੋਂ ਉਪਰ ਉੱਠ ਕੇ ਇਕੱਠੇ ਮਿਲ ਕੇ ਕੰਮ ਕਰਣ 'ਤੇ ਸਹਿਮਤੀ ਜਤਾਈ। 
ਸਾਊਥ ਬਲਾਕ 'ਚ ਕਰੀਬ ਡੇਢ ਘੰਟੇ ਚੱਲੀ ਬੈਠਕ ਤੋਂ ਬਾਅਦ ਦਿੱਲੀ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਨੇ ਦੱਸਿਆ ਕਿ ਬੈਠਕ 'ਚ ਸ਼ਾਮਲ ਸਾਰੇ ਨੇਤਾ ਦਿੱਲੀ ਨੂੰ ਕੋਰੋਨਾ ਤੋਂ ਬਾਹਰ ਕੱਢਣ ਲਈ ਮਿਲ ਕੇ ਕੰਮ ਕਰਣ 'ਤੇ ਸਹਿਮਤ ਸਨ। ਗ੍ਰਹਿ ਮੰਤਰੀ ਨੇ ਬੈਠਕ 'ਚ ਦੱਸਿਆ ਕਿ 20 ਜੂਨ ਤੱਕ ਦਿੱਲੀ ਸਰਕਾਰ ਰੋਜ਼ਾਨਾ ਕੋਵਿਡ-19 ਦੇ 18 ਹਜ਼ਾਰ ਟੈਸਟ ਸ਼ੁਰੂ ਕਰ ਦੇਵੇਗੀ। ਕੰਟੇਨਮੈਂਟ ਜ਼ੋਨਾਂ 'ਚ ਘਰ-ਘਰ ਜਾ ਕੇ ਕੋਰੋਨਾ ਜਾਂਚ ਹੋਵੇਗੀ। ਦਿੱਲੀ 'ਚ 242 ਕੰਟੇਨਮੈਂਟ ਜ਼ੋਨ ਹਨ। 
ਬੈਠਕ 'ਚ ਆਦੇਸ਼ ਗੁਪਤਾ ਤੋਂ ਇਲਾਵਾ ਦਿੱਲੀ ਕਾਂਗਰਸ ਪ੍ਰਧਾਨ ਚੌਧਰੀ ਅਨਿਲ ਕੁਮਾਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਸੰਜੈ ਸਿੰਘ ਅਤੇ ਹੋਰ ਸ਼ਾਮਲ ਹੋਏ। ਗ੍ਰਹਿ ਮੰਤਰੀ ਦੀ ਪਿਛਲੇ 24 ਘੰਟਿਆਂ ਦੌਰਾਨ ਦਿੱਲੀ 'ਚ ਕੋਰੋਨਾ 'ਤੇ ਇਹ ਤੀਜੀ ਬੈਠਕ ਸੀ।


Inder Prajapati

Content Editor

Related News