ਯਮੁਨਾ ਨਦੀ ਦੇ ਜ਼ਹਿਰੀਲੇ ਝੱਗ ਰੱਸੀਆਂ ਦੀ ਮਦਦ ਨਾਲ ਹਟਾਏਗੀ ਦਿੱਲੀ ਸਰਕਾਰ
Wednesday, Nov 10, 2021 - 03:23 AM (IST)
ਨਵੀਂ ਦਿੱਲੀ - ਯਮੁਨਾ ਨਦੀ ਵਿੱਚ ਜ਼ਹਿਰੀਲੇ ਝੱਗ ਨੂੰ ਲੈ ਕੇ ਆਲੋਚਨਾ ਦਰਮਿਆਨ ਦਿੱਲੀ ਸਰਕਾਰ ਨੇ ਮੰਗਲਵਾਰ ਨੂੰ ਰੱਸੀਆਂ ਦੀ ਮਦਦ ਨਾਲ ਇਸ ਨੂੰ ਸਾਫ ਕਰਨ ਲਈ 15 ਕਿਸ਼ਤੀਆਂ ਤਾਇਨਾਤ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ.ਪੀ.ਸੀ.ਸੀ.) ਦੀ ਇਹ ਯੋਜਨਾ ਸਿੰਚਾਈ, ਹੜ੍ਹ ਕੰਟਰੋਲ ਵਿਭਾਗ ਅਤੇ ਮਾਲ ਵਿਭਾਗ ਦੀ ਮਦਦ ਨਾਲ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਨਦੀ ਵਿੱਚੋਂ ਝੱਗ ਨੂੰ ਸਾਫ਼ ਕਰਨ ਲਈ 15 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਕੰਮ ਤੱਦ ਤੱਕ ਚੱਲੇਗਾ ਜਦੋਂ ਤੱਕ ਕਿ ਝੱਗ ਪੂਰੀ ਤਰ੍ਹਾਂ ਹੱਟ ਨਹੀਂ ਜਾਂਦੀ। ਇਸ ਸੰਬੰਧ ਵਿੱਚ ਇੱਕ ਅਧਿਕਾਰੀ ਨੇ ਇਸ ਨੂੰ ਅਸਥਾਈ ਉਪਾਅ ਦੱਸਦੇ ਹੋਏ ਕਿਹਾ ਕਿ ਇਹ ਸਮੱਸਿਆ ਉਦੋਂ ਤੱਕ ਬਣੀ ਰਹੇਗੀ ਜਦੋਂ ਤੱਕ ਕਿ ਦਿੱਲੀ ਦੇ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਨੂੰ ਨਵੇਂ ਮਾਪਦੰਡਾਂ 'ਤੇ ਅਪਡੇਟ ਨਹੀਂ ਕੀਤਾ ਜਾਂਦਾ ਅਤੇ ਇਸ ਦਾ ਕੋਈ ਤਾਤਕਾਲਿਕ ਉਪਾਅ ਨਹੀਂ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।