ਦਿੱਲੀ ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ, ਖੁੱਲ੍ਹੇ ਆਸਮਾਨ ਹੇਠਾਂ ਰਹਿਣ ਨੂੰ ਮਜ਼ਬੂਰ ਲੋਕ

08/22/2019 10:55:48 AM

ਨਵੀਂ ਦਿੱਲੀ— ਹਥਿਨੀ ਕੁੰਡ ਬੈਰਾਜ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਦਿੱਲੀ 'ਚ ਯਮੁਨਾ ਦਾ ਜਲ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਵਧਦੇ ਪਾਣੀ ਦੇ ਪੱਧਰ ਕਾਰਨ ਯਮੁਨਾ ਕਿਨਾਰੇ ਅਤੇ ਹੇਠਲੇ ਇਲਾਕਿਆਂ 'ਚ ਪਾਣੀ ਆ ਗਿਆ, ਜਿਸ ਕਾਰਨ ਉੱਥੇ ਰਹਿਣ ਵਾਲੇ ਲੋਕਾਂ ਨੂੰ ਆਪਣਾ ਘਰ ਛੱਡ ਕੇ ਸਾਮਾਨ ਨਾਲ ਉੱਚੇ ਇਲਾਕਿਆਂ 'ਚ ਭੇਜ ਦਿੱਤਾ ਗਿਆ। ਦਿੱਲੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਾਰੇ ਹੜ੍ਹ ਪੀੜਤਾਂ ਦੇ ਰਹਿਣ ਲਈ ਟੈਂਟ ਅਤੇ ਖਾਣ-ਪੀਣ ਦੀ ਵਿਵਸਥਾ ਕੀਤੀ ਗਈ ਹੈ ਪਰ ਦਿੱਲੀ ਸਰਕਾਰ ਦੇ ਵਾਅਦਿਆਂ ਦੀ ਪੋਲ ਖੁੱਲ੍ਹ ਗਈ ਹੈ।
PunjabKesariਖੁੱਲ੍ਹੇ ਆਸਮਾਨ ਹੇਠਾਂ ਪਰਿਵਾਰ ਨਾਲ ਰਹਿਣ ਨੂੰ ਮਜ਼ਬੂਰ
ਵਿਜੇ ਘਾਟ ਦੇ ਪਿੱਛੇ ਬੇਲਾ ਰੋਡ 'ਤੇ ਯਮੁਨਾ ਦੇ ਕਿਨਾਰੇ ਰਹਿਣ ਵਾਲੇ ਪਿਛਲੇ 2 ਦਿਨਾਂ ਤੋਂ ਖੁੱਲ੍ਹੇ ਆਸਮਾਨ ਦੇ ਹੇਠਾਂ ਆਪਣੇ ਪਰਿਵਾਰ ਨਾਲ ਰਹਿਣ ਨੂੰ ਮਜ਼ਬੂਰ ਹਨ। ਇਨ੍ਹਾਂ ਕੋਲ ਨਾ ਤਾਂ ਕੋਈ ਸਰਕਾਰੀ ਅਧਿਕਾਰੀ ਆਇਆ ਅਤੇ ਨਾ ਹੀ ਕੋਈ ਸਰਕਾਰੀ ਸਹੂਲਤ ਮਿਲੀ ਹੈ। ਇਹ ਲੋਕ ਖੁੱਲ੍ਹੇ ਆਸਮਾਨ ਹੇਠਾਂ ਆਪਣੇ ਬੱਚਿਆਂ ਨਾਲ ਖੁਦ ਹੀ ਖਾਣਾ ਬਣਾ ਕੇ ਪੇਟ ਭਰਨ ਲਈ ਮਜ਼ਬੂਰ ਹਨ। ਇਨ੍ਹਾਂ ਲੋਕਾਂ ਨੂੰ ਸਰਕਾਰ ਵਿਰੁੱਧ ਕਾਫ਼ੀ ਗੁੱਸਾ ਹੈ।
PunjabKesariਦਵਾਈ ਦਾ ਕੀਤਾ ਜਾ ਰਿਹਾ ਛਿੜਕਾਅ
ਜ਼ਿਕਰਯੋਗ ਹੈ ਕਿ ਯਮੁਨਾ 'ਚ ਵਧਦੇ ਪਾਣੀ ਦੇ ਪੱਧਰ 'ਤੇ ਉੱਤਰੀ ਦਿੱਲੀ ਨਗਰ ਨਿਗਮ ਦੇ ਮੇਅਰ ਵੀ ਲਗਾਤਾਰ ਨਜ਼ਰ ਬਣਾਏ ਹੋਏ ਹਨ। ਉਹ ਵੱਖ-ਵੱਖ ਘਾਟਾਂ 'ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਮੇਅਰ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਯਮੁਨਾ 'ਚ ਵਧਦੇ ਪਾਣੀ ਦੇ ਪੱਧਰ 'ਤੇ ਨਜ਼ਰ ਰੱਖੇ ਹੋਏ ਹਨ ਅਤੇ ਇਸ ਦੇ ਨਾਲ ਹੀ ਅਸੀਂ ਦਵਾਈ ਦਾ ਛਿੜਕਾਅ ਵੀ ਕਰ ਰਹੇ ਹਾਂ ਤਾਂ ਕਿ ਹੜ੍ਹ ਦੇ ਪਾਣੀ ਕਾਰਨ ਬੀਮਾਰੀ ਨਾ ਫੈਲੇ। ਡਾਕਟਰਾਂ ਦੀ ਟੀਮ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ।


DIsha

Content Editor

Related News