ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਬਣਾਈਆਂ 13 ਥਾਵਾਂ ''ਤੇ ''ਕਮੇਟੀਆਂ''
Friday, Oct 18, 2024 - 04:48 PM (IST)
ਨਵੀਂ ਦਿੱਲੀ : ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ "ਬਹੁਤ ਖਰਾਬ" ਹਵਾ ਦੀ ਗੁਣਵੱਤਾ ਵਾਲੇ 13 ਸਥਾਨਾਂ 'ਤੇ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਘੱਟ ਕਰਨ ਲਈ ਸ਼ਹਿਰ ਵਿੱਚ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਹੈ। ਰਾਏ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਪੂਰੀ ਦਿੱਲੀ 'ਖ਼ਰਾਬ' ਹਵਾ 'ਚ ਸਾਹ ਲੈ ਰਹੀ ਹੈ ਪਰ 13 'ਹੌਟਸਪੌਟਸ' 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਹੈ, ਜਿੱਥੇ AQI 300 ਨੂੰ ਪਾਰ ਕਰ ਗਿਆ ਹੈ। 'ਹੌਟਸਪੌਟ' ਉਹ ਖੇਤਰ ਹਨ, ਜਿੱਥੇ ਪ੍ਰਦੂਸ਼ਣ ਦਾ ਪੱਧਰ ਉੱਚਾ ਹੈ।
ਇਹ ਵੀ ਪੜ੍ਹੋ - Public Holidays: ਜਾਣੋ ਕਦੋਂ ਹੋਣਗੀਆਂ ਧਨਤੇਰਸ, ਦੀਵਾਲੀ ਤੇ ਭਾਈ ਦੂਜ ਦੀਆਂ ਛੁੱਟੀਆਂ, ਪੜ੍ਹੋ ਪੂਰੀ ਲਿਸਟ
ਇਨ੍ਹਾਂ 13 ਸਥਾਨਾਂ ਵਿੱਚ ਨਰੇਲਾ, ਬਵਾਨਾ, ਮੁੰਡਕਾ, ਵਜ਼ੀਰਪੁਰ, ਰੋਹਿਣੀ, ਆਰਕੇ ਪੁਰਮ, ਓਖਲਾ, ਜਹਾਂਗੀਰਪੁਰੀ, ਆਨੰਦ ਵਿਹਾਰ, ਪੰਜਾਬੀ ਬਾਗ, ਮਾਇਆਪੁਰੀ ਅਤੇ ਦਵਾਰਕਾ ਸੈਕਟਰ-8 ਸ਼ਾਮਲ ਹਨ। ਰਾਏ ਨੇ ਕਿਹਾ ਕਿ ਕਮੇਟੀਆਂ ਦੀ ਅਗਵਾਈ ਦਿੱਲੀ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਕਰਨਗੇ। ਉਨ੍ਹਾਂ ਕਿਹਾ ਕਿ ਡੀਪੀਸੀਸੀ ਇੰਜੀਨੀਅਰ ਵੀ ਸਾਰੇ 'ਹੌਟਸਪੌਟਸ' 'ਤੇ ਤਾਇਨਾਤ ਕੀਤੇ ਗਏ ਹਨ ਅਤੇ ਉਹ 'ਪ੍ਰਦੂਸ਼ਣ ਵਾਰ ਰੂਮ' ਨੂੰ ਰੋਜ਼ਾਨਾ ਰਿਪੋਰਟ ਸੌਂਪਣਗੇ। ਉਨ੍ਹਾਂ ਕਿਹਾ ਕਿ 13 'ਹੌਟਸਪੌਟਸ' 'ਤੇ 300 ਤੋਂ ਵੱਧ ਹਵਾ ਗੁਣਵੱਤਾ ਸੂਚਕਾਂਕ (AQI) ਲਈ ਧੂੜ ਦੇ ਕਣਾਂ ਦੀ ਪਛਾਣ ਕੀਤੀ ਗਈ ਹੈ। ਹਵਾ ਵਿੱਚ ਧੂੜ ਦੇ ਕਣਾਂ ਨੂੰ ਘਟਾਉਣ ਲਈ ਇਨ੍ਹਾਂ ਖੇਤਰਾਂ ਵਿੱਚ 80 ਮੋਬਾਈਲ 'ਐਂਟੀ-ਸਮੋਗ ਗੰਨ' ਤਾਇਨਾਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ - ਕਣਕ ਦੀ MSP 'ਚ 150 ਰੁਪਏ ਦਾ ਵਾਧਾ, ਮੋਦੀ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8