ਦਿੱਲੀ ਸਰਕਾਰ ਨੇ 6 ਮਹੀਨੇ ਲਈ ਵਧਾਈ ਮੁਫ਼ਤ ਰਾਸ਼ਨ ਦੇਣ ਦੀ ਸਕੀਮ, ਕੇਜਰੀਵਾਲ ਨੇ PM ਨੂੰ ਵੀ ਕੀਤੀ ਅਪੀਲ

Saturday, Nov 06, 2021 - 04:36 PM (IST)

ਦਿੱਲੀ ਸਰਕਾਰ ਨੇ 6 ਮਹੀਨੇ ਲਈ ਵਧਾਈ ਮੁਫ਼ਤ ਰਾਸ਼ਨ ਦੇਣ ਦੀ ਸਕੀਮ, ਕੇਜਰੀਵਾਲ ਨੇ PM ਨੂੰ ਵੀ ਕੀਤੀ ਅਪੀਲ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਯਾਨੀ ਕਿ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਮੁਫ਼ਤ ਰਾਸ਼ਨ ਦੇਣ ਦੀ ਆਪਣੀ ਸਕੀਮ ਨੂੰ 6 ਮਹੀਨੇ ਲਈ ਮਈ 2022 ਤੱਕ ਵਧਾ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਮਿਲਣ ਵਾਲੇ ਰਾਸ਼ਨ ਨੂੰ 6 ਮਹੀਨਿਆਂ ਲਈ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਟਵੀਟ ਕੀਤਾ ਕਿ ਮਹਿੰਗਾਈ ਬਹੁਤ ਜ਼ਿਆਦਾ ਹੈ। ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦੀ ਵੀ ਮੁਸ਼ਕਲ ਹੋ ਰਹੀ ਹੈ। ਕੋਰੋਨਾ ਦੀ ਵਜ੍ਹਾ ਨਾਲ ਕਈ ਬੇਰੁਜ਼ਗਾਰ ਹੋ ਗਏ। ਪ੍ਰਧਾਨ ਮੰਤਰੀ ਜੀ, ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇਣ ਦੀ ਇਸ ਸਕੀਮ ਨੂੰ ਕ੍ਰਿਪਾ ਕਰ ਕੇ 6 ਮਹੀਨੇ ਹੋਰ ਵਧਾਇਆ ਜਾਵੇ। ਦਿੱਲੀ ਸਰਕਾਰ ਆਪਣੀ ਮੁਫ਼ਤ ਰਾਸ਼ਨ ਸਕੀਮ 6 ਮਹੀਨੇ ਲਈ ਵਧਾ ਰਹੀ ਹੈ।

ਇਹ ਵੀ ਪੜ੍ਹੋ : ਪ੍ਰਦੂਸ਼ਣ ਨੇ ਘੇਰੀ ਦਿੱਲੀ; ਜ਼ਹਿਰੀਲੀ ਹੋਈ ਆਬੋ-ਹਵਾ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ

PunjabKesari

ਦੱਸਣਯੋਗ ਹੈ ਕਿ ਕੇਜਰੀਵਾਲ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਖ਼ੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਕਿਹਾ ਸੀ ਕਿ ਪ੍ਰਧਾਨ ਗਰੀਬ ਕਲਿਆਣ ਯੋਜਨਾ ਤਹਿਤ ਮੁਫ਼ਤ ਰਾਸ਼ਨ ਵੰਡ ਯੋਜਨਾ ਨੂੰ 30 ਨਵੰਬਰ ਤੋਂ ਜ਼ਿਆਦਾ ਅੱਗੇ ਵਧਾਉਣ ਦਾ ਕੇਂਦਰ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਦਿੱਲੀ ਸਰਕਾਰ, ਰਾਸ਼ਟਰੀ ਖ਼ੁਰਾਕ ਸੁਰੱਖਿਆ ਕਾਨੂੰਨ 2013 ਅਤੇ ਪ੍ਰਧਾਨ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਮੁਫ਼ਤ ਰਾਸ਼ਨ ਵੰਡਦੀ ਹੈ। ਸ਼ਹਿਰ ਵਿਚ ਉੱਚਿਤ ਕੀਮਤ ਦੀਆਂ 2,000 ਤੋਂ ਵਧੇਰੇ ਦੁਕਾਨਾਂ ਹਨ, 17.77 ਲੱਖ ਰਾਸ਼ਨ ਕਾਰਡ ਧਾਰਕ ਹਨ ਅਤੇ 72.78 ਲਾਭਪਾਤਰੀ ਹਨ। 

PunjabKesari

ਇਹ ਵੀ ਪੜ੍ਹੋ : ਹੁਣ ਪੱਛਮੀ ਬੰਗਾਲ ’ਚ ਵੀ ‘ਬੁਰਜ ਖਲੀਫਾ’, ਵੇਖਣ ਲਈ ਲੱਗੀ ਲੋਕਾਂ ਦੀ ਭੀੜ

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਐਲਾਨ ਪਿਛਲੇ ਸਾਲ ਮਾਰਚ ਵਿਚ ਕੀਤਾ ਗਿਆ ਸੀ। ਉਦੋਂ ਤੋਂ ਇਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸ਼ੁਰੂ ਵਿਚ ਇਹ ਸਕੀਮ ਅਪ੍ਰੈਲ-ਜੂਨ 2020 ਦੀ ਮਿਆਦ ਲਈ ਸ਼ੁਰੂ ਕੀਤੀ ਗਈ ਸੀ, ਪਰ ਬਾਅਦ ਵਿੱਚ ਇਸ ਨੂੰ ਨਵੰਬਰ, 2021 ਤੱਕ ਵਧਾ ਦਿੱਤਾ ਗਿਆ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ  80 ਕਰੋੜ ਤੋਂ ਵੱਧ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋਗ੍ਰਾਮ ਮੁਫਤ ਕਣਕ/ਚਾਵਲ ਦੇ ਨਾਲ-ਨਾਲ ਹਰੇਕ ਪਰਿਵਾਰ ਨੂੰ 1 ਕਿਲੋਗ੍ਰਾਮ ਮੁਫਤ ਪੂਰੇ ਛੋਲੇ ਦਿੱਤੇ ਜਾ ਰਹੇ ਹਨ।

ਇਹ ਵੀ ਪੜ੍ਹੋ : 6 ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 14 ਸਾਲ ਦਾ ਬੱਚਾ, ਦੋਵੇਂ ਹੱਥ, ਦਿਲ-ਫ਼ੇਫੜੇ ਕੀਤੇ ਦਾਨ


author

Tanu

Content Editor

Related News