ਕੂੜਾ ਸਾੜਨ ਤੋਂ ਰੋਕਣ ਲਈ ਕਰੋ ਡਰੋਨ ਦੀ ਵਰਤੋਂ : ਐੱਨ.ਜੀ.ਟੀ.

11/06/2019 11:46:13 AM

ਨਵੀਂ ਦਿੱਲੀ— ਦਿੱਲੀ 'ਚ ਕੂੜਾ ਸਾੜਨ 'ਤੇ ਰੋਕ ਲਗਾਉਣ ਲਈ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਮੰਗਲਵਾਰ ਨੂੰ ਡਰੋਨ ਦੀ ਮਦਦ ਲੈਣ ਦਾ ਸੁਝਾਅ ਦਿੱਤਾ ਹੈ। ਟ੍ਰਿਬਿਊਨਲ ਨੇ ਕਿਹਾ ਕਿ ਡਰੋਨ ਦੀ ਵਰਤੋਂ ਨਾਲ ਕੂੜਾ ਸਾੜੇ ਜਾਣ ਵਾਲੇ ਸਥਾਨ ਚਿੰਨ੍ਹਿਤ ਕਰਨ 'ਚ ਸਹੂਲਤ ਹੋਵੇਗੀ। ਐੱਨ.ਜੀ.ਟੀ. ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਨੇ ਕੂੜਾ ਸਾੜੇ ਜਾਣ ਦੀਆਂ ਘਟਨਾਵਾਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਇਸ ਗੱਲ ਨੂੰ ਰੇਖਾਂਕਿਤ ਕੀਤੀ ਗਈ ਕੂੜਾ ਸਾੜਨ 'ਤੇ ਕੰਟਰੋਲ ਰੱਖਣ ਲਈ ਜ਼ਿੰਮੇਵਾਰ 50 ਹਜ਼ਾਰ ਸਫ਼ਾਈ ਨਿਰੀਖਕਾਂ 'ਚੋਂ 50 ਹੀ ਉਪਲੱਬਧ ਹਨ। ਬੈਂਚ ਨੇ ਕਿਹਾ,''ਆਦੇਸ਼ ਲਾਗੂ ਨਹੀਂ ਹੋ ਰਿਹਾ ਹੈ। ਲੋਕ ਖੁੱਲ੍ਹੇ 'ਚ ਕੂੜਾ ਸਾੜ ਰਹੇ ਹਨ। ਅਸੀਂ ਆਪਣੀਆਂ ਅੱਖਾਂ ਨਾਲ ਦੇਖ ਰਹੇ ਹਾਂ। ਸਮੱਸਿਆ ਦਾ ਪੂਰੀ ਤਰ੍ਹਾਂ ਹੱਲ ਲੱਭਣਾ ਹੋਵੇਗਾ। ਤਕਨੀਕ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਡਰੋਨ ਦੀ ਮਦਦ ਨਾਲ ਕੂੜਾ ਸਾੜਨ 'ਤੇ ਰੋਕ ਲਗਾਈ ਜਾ ਸਕਦੀ ਹੈ।''

ਇਸ ਕਾਰਨ ਹੁੰਦਾ ਹੈ ਪ੍ਰਦੂਸ਼ਣ
ਟ੍ਰਿਬਿਊਨਲ ਨੇ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਇਸ ਕੰਮ ਲਈ ਕਰਮਚਾਰੀਆਂ ਦੀ ਗਿਣਤੀ ਘੱਟ ਪੈਂਦੀ ਹੈ ਤਾਂ ਬੇਰੋਜ਼ਾਗਰ ਨੌਜਵਾਨਾਂ ਅਤੇ ਨਾਗਰਿਕ ਸੁਰੱਖਿਆ ਸਮੂਹਾਂ ਨੂੰ ਇਸ ਕੰਮ 'ਚ ਲਗਾਇਆ ਜਾ ਸਕਦਾ ਹੈ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਭੁਗਤਾਨ ਕੀਤਾ ਜਾ ਸਕਦਾ ਹੈ। ਬੈਂਚ ਨੇ ਕਿਹਾ,''ਸਾਡਾ ਪੁਰਾਣਾ ਅਨੁਭਵ ਇਹ ਦਿਖਾਉਂਦਾ ਹੈ ਕਿ ਅਕਤੂਬਰ ਅਤੇ ਨਵੰਬਰ 'ਚ ਹਵਾ ਦੀ ਖਰਾਬ ਸਥਿਤੀ ਵਾਰ-ਵਾਰ ਹੋਣ ਵਾਲੀ ਘਟਨਾ ਹੈ। ਇਸ ਦਾ ਕਾਰਨ ਪਤਾ ਕਰਨਾ ਅਤੇ ਸਮੱਸਿਆ ਦੇ ਹੱਲ ਲਈ ਉੱਨਤ ਯੋਜਨਾਬੱਧ ਰਣਨੀਤੀ ਬਣਾਉਣਾ ਕਠਿਨ ਨਹੀਂ ਹੈ। ਫਸਲ, ਪਲਾਸਟਿਕ ਅਤੇ ਕੂੜੇ ਦਾ ਸੜਨਾ, ਉਦਯੋਗਾਂ ਅਤੇ ਵਾਹਨਾਂ ਵਲੋਂ ਕੀਤੇ ਜਾਣ ਪ੍ਰਦੂਸ਼ਣ, ਨਿਰਮਾਣ ਤੋਂ ਪੈਦਾ ਕੂੜਾ ਅਤੇ ਪਟਾਕਿਆਂ ਨਾਲ ਹੋਇਆ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਦੇ ਕਾਰਨ ਅਤੇ ਸਰੋਤ ਹੋ ਸਕਦੇ ਹਨ। ਮਾਹਰਾਂ ਵਲੋਂ ਅਧਿਐਨ ਕਰ ਕੇ ਇਕ ਠੋਸ ਪ੍ਰਕਿਰਿਆ ਅਪਣਾਉਣ ਦੀ ਲੋੜ ਹੈ।'' ਦਿੱਲੀ ਅਤੇ ਰਾਸ਼ਟਰੀ ਰਾਜਧਾਨੀ ਖੇਤਰ 'ਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਮੀਡੀਆ 'ਚ ਆਈਆਂ ਖਬਰਾਂ ਦਾ ਨੋਟਿਸ ਲੈਂਦੇ ਹੋਏ ਟ੍ਰਿਬਿਊਨਲ ਨੇ ਆਪਣਾ ਪੱਖ ਰੱਖਿਆ।


DIsha

Content Editor

Related News