ਨਿਰਭਿਆ ਦੀ ਮਾਂ ਨੇ ਕਿਹਾ- ਦੋਸ਼ੀਆਂ ਨੂੰ ਸਮਾਂ ਪਰ ਸਾਡੇ ਅਧਿਕਾਰਾਂ ਦਾ ਕੀ?

12/18/2019 4:43:14 PM

ਨਵੀਂ ਦਿੱਲੀ— ਨਿਰਭਿਆ ਗੈਂਗਰੇਪ ਕੇਸ ਦੇ ਚਾਰੋਂ ਦੋਸ਼ੀਆਂ ਨੂੰ 7 ਜਨਵਰੀ ਤਕ ਦਾ ਸਮਾਂ ਮਿਲ ਗਿਆ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਮਾਮਲੇ ਦੇ ਦੋਸ਼ੀਆਂ ਦੇ ਡੈਥ ਵਾਰੰਟ 'ਤੇ ਸੁਣਵਾਈ 7 ਜਨਵਰੀ 2020 ਤਕ ਟਾਲ ਦਿੱਤੀ ਹੈ। ਦੋਸ਼ੀ ਕਾਨੂੰਨੀ ਜਾਂ ਦਇਆ ਪਟੀਸ਼ਨ ਵਰਗੇ ਬਦਲ ਫਾਲੋ ਕਰਨਾ ਚਾਹੁੰਦੇ ਹਨ, ਕਰ ਸਕਦੇ ਹਨ। ਕੋਰਟ ਨੇ ਤਿਹਾੜ ਜੇਲ ਪ੍ਰਸ਼ਾਸਨ ਤੋਂ ਚਾਰੋਂ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਨ ਨੂੰ ਕਿਹਾ ਹੈ, ਤਾਂ ਕਿ ਦੋਸ਼ੀ ਕਾਨੂੰਨੀ ਬਦਲਾਂ ਦਾ ਇਸਤੇਮਾਲ ਕਰ ਸਕਣ। ਇਸ ਨੂੰ ਦੇਖਦਿਆਂ ਹੁਣ ਇਨ੍ਹਾਂ ਦੀ ਫਾਂਸੀ ਦੀ ਸਜ਼ਾ 7 ਜਨਵਰੀ ਤਕ ਟਲ ਗਈ ਹੈ।

PunjabKesari

ਕੋਰਟ ਦੇ ਇਸ ਫੈਸਲੇ ਤੋਂ ਬਾਅਦ ਨਿਰਭਿਆ ਦੀ ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਸਾਰੇ ਅਧਿਕਾਰ ਹਨ, ਸਮਾਂ ਦਿੱਤਾ ਜਾ ਰਿਹਾ ਹੈ, ਸਾਡਾ ਕੀ? ਕੋਰਟ ਸਿਰਫ ਦੋਸ਼ੀਆਂ ਦੇ ਅਧਿਕਾਰਾਂ ਵੱਲ ਦੇਖ ਰਹੀ ਹੈ ਨਾ ਕਿ ਸਾਡੇ। ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਸੁਣਵਾਈ ਦੀ ਅਗਲੀ ਤਰੀਕ 'ਤੇ ਫੈਸਲਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੌਤ ਦੀ ਸਜ਼ਾ ਪ੍ਰਾਪਤ ਚਾਰ ਦੋਸ਼ੀਆਂ 'ਚੋਂ ਇਕ ਅਕਸ਼ੈ ਦੀ ਮੁੜ ਵਿਚਾਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਅੱਜ ਖਾਰਜ ਕਰ ਦਿੱਤਾ। ਜਸਟਿਸ ਆਰ. ਭਾਨੂੰਮਤੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਿਹਾ ਕਿ ਅਕਸ਼ੈ ਦੀ ਪਟੀਸ਼ਨ ਹੋਰ ਦੋਸ਼ੀਆਂ ਦੀਆਂ ਪਟੀਸ਼ਨਾਂ ਵਾਂਗ ਸੀ, ਇਸ 'ਚ ਕੋਈ ਦਮ ਨਹੀਂ ਸੀ, ਜਿਨ੍ਹਾਂ ਨੂੰ ਕੋਰਟ 2018 ਵਿਚ ਹੀ ਰੱਦ ਕਰ ਚੁੱਕੀ ਹੈ। ਕੋਰਟ ਨੇ ਕਿਹਾ ਕਿ ਇਨ੍ਹਾਂ ਸਾਰਿਆਂ 'ਤੇ ਟਰਾਇਲ ਕੋਰਟ, ਹਾਈ ਕੋਰਟ ਅਤੇ ਸੁਪਰੀਮ ਕੋਰਟ 'ਚ ਵਿਚਾਰ ਹੋ ਚੁੱਕਾ ਹੈ। ਫਾਂਸੀ ਦੀ ਸਜ਼ਾ ਬਰਕਰਾਰ ਰਹੇਗੀ।


Tanu

Content Editor

Related News