ਦਿੱਲੀ : ਨਰੇਲਾ ਇਲਾਕੇ ਦੀਆਂ ਦੋ ਫੈਕਟਰੀਆਂ 'ਚ ਲੱਗੀ ਅੱਗ

Tuesday, Dec 24, 2019 - 10:37 AM (IST)

ਦਿੱਲੀ : ਨਰੇਲਾ ਇਲਾਕੇ ਦੀਆਂ ਦੋ ਫੈਕਟਰੀਆਂ 'ਚ ਲੱਗੀ ਅੱਗ

ਨਵੀਂ ਦਿੱਲੀ— ਰਾਜਧਾਨੀ ਦੇ ਉਦਯੋਗਿਕ ਖੇਤਰ ਨਰੇਲਾ 'ਚ ਇਕ 'ਸ਼ੂਜ਼ ਫੈਕਟਰੀ' ਅਤੇ ਇਕ ਹੋਰ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਪੁੱਜੀਆਂ ਪਰ ਅੱਗ ਬੁਝਾਉਣ ਦੌਰਾਨ 3 ਫਾਇਰ ਫਾਈਟਰਜ਼ ਜ਼ਖਮੀ ਹੋ ਗਏ।

PunjabKesari

ਦੱਸਿਆ ਜਾ ਰਿਹਾ ਹੈ ਕਿ ਤੜਕੇ 4.52 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇਸ ਦੇ ਬਾਅਦ 32 ਫਾਇਰ ਫਾਈਟਰਜ਼ ਨੂੰ ਮੌਕੇ 'ਤੇ ਭੇਜਿਆ ਗਿਆ। ਅੱਗ ਦੀਆਂ ਲਪਟਾਂ ਦੂਰੋਂ ਹੀ ਦੇਖੀਆਂ ਜਾ ਰਹੀਆਂ ਸਨ ਤੇ ਆਖਰੀ ਰਿਪੋਰਟ ਮਿਲਣ ਤਕ ਫਾਇਰ ਫਾਈਟਰਜ਼ ਘਟਨਾ ਸਥਾਨ 'ਤੇ ਹੀ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇੱਥੋਂ ਦੇ ਇਕ ਕੱਪੜਾ ਗੋਦਾਮ 'ਚ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਸੀ।


Related News