ਦਿੱਲੀ : ਸੀ. ਜੀ. ਓ. ਕੰਪਲੈਕਸ ਦੇ ਅੰਤਯੋਦਯ ਭਵਨ ''ਚ ਲੱਗੀ ਅੱਗ
Wednesday, Mar 06, 2019 - 10:31 AM (IST)
ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸੀ. ਜੀ. ਓ. ਕੰਪਲੈਕਸ ਵਿਚ ਸਥਿਤ ਦੀਨ ਦਿਆਲ ਉਪਾਧਿਆਏ ਅੰਤਯੋਦਯ ਭਵਨ ਦੀ 5ਵੀਂ ਮੰਜ਼ਲ 'ਤੇ ਬੁੱਧਵਾਰ ਸਵੇਰੇ ਅਚਾਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਾਢੇ 8 ਵਜੇ ਦੇ ਕਰੀਬ ਮਿਲੀ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਭੇਜੀਆਂ ਗਈਆਂ। ਅੱਗ 'ਤੇ ਕਾਬੂ ਪਾ ਲਿਆ ਗਿਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਹੁਣ ਤਕ ਕੋਈ ਖਬਰ ਨਹੀਂ ਹੈ।

ਦੱਸਣਯੋਗ ਹੈ ਕਿ ਭਵਨ ਵਿਚ ਵਾਤਾਵਰਣ ਮੰਤਰਾਲੇ, ਘੱਟ ਗਿਣਤੀ ਮੰਤਰਾਲੇ ਸਮੇਤ ਕਈ ਮਹੱਤਵਪੂਰਨ ਦਫਤਰ ਹਨ। ਅੱਗ 5ਵੀਂ ਮੰਜ਼ਲ 'ਤੇ ਸਥਿਤ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਦੇ ਦਫਤਰ ਵਿਚ ਲੱਗੀ।
