ਦਿੱਲੀ 'ਚ ਫੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

11/15/2018 2:20:15 PM

ਨਵੀਂ ਦਿੱਲੀ— ਦਿੱਲੀ ਦੇ ਵਸੰਤ ਕੁੰਜ ਇਲਾਕੇ ਵਿਚ ਇਕ ਫੈਸ਼ਨ ਡਿਜ਼ਾਈਨਰ ਅਤੇ ਉਸ ਦੇ ਨੌਕਰ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ 53 ਸਾਲ ਦੀ ਫੈਸ਼ਨ ਡਿਜ਼ਾਈਨਰ ਮਾਲਾ ਲਖਾਨੀ ਅਤੇ ਉਸ ਦੇ 50 ਸਾਲਾ ਨੌਕਰ ਬਹਾਦਰ ਦੇ ਰੂਪ ਵਿਚ ਹੋਈ ਹੈ। ਪੁਲਸ ਕਤਲ ਦੇ ਕਾਰਨਾਂ ਦੀ ਜਾਂਚ ਕਰਨ 'ਚ ਜੁਟੀ ਹੋਈ ਹੈ। 

PunjabKesari


ਪੁਲਸ ਨੇ ਇਸ ਮਾਮਲੇ 'ਚ ਸ਼ੁਰੂਆਤੀ ਜਾਂਚ ਦੌਰਾਨ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਦੋਹਰੇ ਕਤਲਕਾਂਡ ਨੂੰ ਬੁੱਧਵਾਰ ਦੀ ਰਾਤ ਨੂੰ ਅੰਜਾਮ ਦਿੱਤਾ ਗਿਆ। ਮਾਲਾ ਅਤੇ ਉਸ ਦੇ ਨੌਕਰ ਬਹਾਦਰ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਲਾ ਲਖਾਨੀ ਫੈਸ਼ਨ ਡਿਜ਼ਾਈਨਰ ਸੀ ਅਤੇ ਬੁਟੀਕ ਚਲਾ ਰਹੀ ਸੀ। ਪੁਲਸ ਨੇ ਮਾਲਾ ਲਖਾਨੀ ਦੀ ਬੁਟੀਕ 'ਚ ਕੰਮ ਕਰਨ ਵਾਲੇ ਦਰਜ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ।


Related News