ਦਿੱਲੀ ਚੋਣਾਂ 202: ਵੋਟਿੰਗ ਤੋਂ ਪਹਿਲਾਂ ਜਾਮੀਆ-ਸ਼ਾਹੀਨ ਬਾਗ ''ਚ ਵਧਾਈ ਗਈ ਸੁਰੱਖਿਆ, 5 ਬੂਥ ਸੰਵੇਦਨਸ਼ੀਲ

02/08/2020 9:49:45 AM

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਦੀਆਂ ਸਾਰੀਆਂ 70 ਸੀਟਾਂ 'ਤੇ ਅੱਜ ਵੋਟਿੰਗ ਚੱਲ ਰਹੀ ਹੈ। ਵੋਟਿੰਗ ਸਵੇਰ 8 ਵਜੇ ਤੋਂ ਸ਼ੁਰੂ ਹੋਈ ਹੈ ਅਤੇ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਿੰਗ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਜਾਮੀਆ ਅਤੇ ਸ਼ਾਹੀਨ ਬਾਗ ਇਲਾਕੇ 'ਤੇ ਹੈ। ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਜਵਾਨਾਂ ਨੇ ਸਵੇਰਸਾਰ ਫਲੈਗ ਮਾਰਚ ਕੀਤਾ। ਪੋਲਿੰਗ ਬੂਥਾਂ 'ਤੇ ਵੋਟ ਪਾਉਣ ਪਹੁੰਚੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ ਹਨ।

ਵੋਟਿੰਗ ਤੋਂ ਪਹਿਲਾਂ ਜਾਮੀਆ ਦੇ ਗੇਟ ਨੰਬਰ 7 ਦੇ ਬਾਹਰ ਕਈ ਦਿਨਾਂ ਤੋਂ ਪ੍ਰਦਰਸ਼ਨ ਜਾਰੀ ਸੀ ਪਰ ਵੋਟਿੰਗ ਦੇ ਮੱਦੇਨਜ਼ਰ ਪ੍ਰਦਰਸ਼ਨਕਾਰੀ ਮੌਕੇ ਤੋਂ ਹਟ ਗਏ ਹਨ। ਮੌਕੇ 'ਤੇ ਕਾਫੀ ਗਿਣਤੀ 'ਚ ਪੁਲਸ ਬਲ ਤਾਇਨਾਤ ਹੈ ਅਤੇ ਹਰ ਆਉਣ ਜਾਣ ਵਾਲੀਆਂ ਗੱਡੀਆਂ ਦੀ ਸਖਤਾਈ ਨਾਲ ਤਲਾਸ਼ੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਜਾਮੀਆ ਅਤੇ ਸ਼ਾਹੀਨ ਬਾਗ ਇਲਾਕੇ 'ਚ ਫਾਇਰਿੰਗ ਦੀ ਵਾਰਦਾਤ ਹੋਈ ਸੀ। ਇਸ ਤੋਂ ਬਾਅਦ ਹੀ ਇਲਾਕੇ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ।

ਚੋਣ ਕਮਿਸ਼ਨ ਦੀ ਚੁਣੌਤੀ ਸ਼ਾਹੀਨ ਬਾਗ ਵਰਗੇ ਇਲਾਕਿਆਂ 'ਚ ਸ਼ਾਂਤੀਪੂਰਨ ਤਰੀਕੇ ਨਾਲ ਚੋਣਾਂ ਕਰਵਾਉਣਾ ਹੈ। ਸ਼ਾਹੀਨ ਬਾਗ 'ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ 15 ਦਸੰਬਰ ਤੋਂ ਹੀ ਸੜਕਾਂ 'ਤੇ ਪ੍ਰਦਰਸ਼ਨ ਜਾਰੀ ਹੈ। ਚੋਣ ਕਮਿਸ਼ਨ ਨੇ ਇਲਾਕੇ 'ਚ ਆਉਣ ਜਾਣ ਵਾਲੇ 5 ਪੋਲਿੰਗ ਕੇਂਦਰਾਂ ਨੂੰ ਸੰਵੇਦਨਸ਼ੀਲ ਸ਼੍ਰੇਣੀ 'ਚ ਰੱਖਿਆ ਹੈ। ਇਸ ਤੋਂ ਇਲਾਵਾ ਦਿੱਲੀ 'ਚ 500 ਤੋਂ ਜ਼ਿਆਦਾ ਥਾਵਾਂ 'ਤੇ 4,000 ਤੋਂ ਜ਼ਿਆਦਾ ਅਜਿਹੇ ਸੰਵੇਦਨਸ਼ੀਲ ਪੋਲਿੰਗ ਬੂਥ ਹਨ, ਜਿੱਥੇ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ।

ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ.ਆਰ.ਸੀ) ਦੇ ਵਿਰੋਧ ਦਾ ਸ਼ਾਹੀਨ ਬਾਗ ਕੇਂਦਰ ਬਣ ਚੁੱਕਿਆ ਹੈ। ਸ਼ਾਹੀਨ ਬਾਗ 'ਚ ਚੋਣਾਂ ਦੇ ਮੱਦੇਨਜ਼ਰ ਸ਼ਾਹੀਨ ਬਾਗ 'ਚ ਨਜ਼ਰ ਰੱਖਣ ਲਈ ਪੁਲਸ ਪੋਟ੍ਰੋਲਿੰਗ ਬਾਈਕਰਸ ਤਾਇਨਾਤ ਕੀਤੇ ਗਏ ਹਨ। ਇੱਥੇ ਦੇ 5 ਪੋਲਿੰਗ ਕੇਂਦਰਾਂ ਨੂੰ ਸੰਵੇਦਨਸ਼ੀਲ ਨਿਸ਼ਾਨਬੱਧ ਕੀਤਾ ਗਿਆ ਹੈ। ਸੀ.ਸੀ.ਟੀ.ਵੀ ਰਾਹੀਂ ਵੀ ਬੂਥ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਵੋਟਿੰਗ ਦੌਰਾਨ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਸੁਰੱਖਿਆ ਦੇ ਵਿਸ਼ੇਸ ਇੰਤਜ਼ਾਮ ਕੀਤੇ ਗਏ ਹਨ।


Iqbalkaur

Content Editor

Related News