ਰਿਸ਼ਵਤ ਮਾਮਲੇ 'ਚ OSD ਦੀ ਗ੍ਰਿਫਤਾਰੀ 'ਤੇ ਬੋਲੇ ਮਨੀਸ਼ ਸਿਸੋਦੀਆਂ, CBI ਦੇਵੇ ਸ਼ਖਤ ਸਜ਼ਾ

Friday, Feb 07, 2020 - 10:36 AM (IST)

ਰਿਸ਼ਵਤ ਮਾਮਲੇ 'ਚ OSD ਦੀ ਗ੍ਰਿਫਤਾਰੀ 'ਤੇ ਬੋਲੇ ਮਨੀਸ਼ ਸਿਸੋਦੀਆਂ, CBI ਦੇਵੇ ਸ਼ਖਤ ਸਜ਼ਾ

ਨਵੀਂ ਦਿੱਲੀ—ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਅਫਸਰ ਗੋਪਾਲ ਕ੍ਰਿਸ਼ਣ ਮਾਧਵ ਨੂੰ ਲੈ ਕੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰ ਕੇ ਉਸ 'ਤੇ ਸਖਤ ਕਾਰਵਾਈ ਕਰਨ ਦੀ ਗੱਲ ਕੀਤੀ ਹੈ। ਸਿਸੋਦੀਆ ਨੇ ਲਿਖਿਆ, ''ਮੈਨੂੰ ਪਤਾ ਲੱਗਿਆ ਹੈ ਕਿ ਸੀ.ਬੀ.ਆਈ ਨੇ ਇਕ ਜੀ.ਐੱਸ.ਟੀ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਇਹ ਅਧਿਕਾਰੀ ਦਫਤਰ 'ਚ ਬਤੌਰ ਓ.ਐੱਸ.ਡੀ ਵੀ ਤਾਇਨਾਤ ਸੀ। ਸੀ.ਬੀ.ਆਈ ਤੋਂ ਉਸ ਨੂੰ ਤਰੁੰਤ ਸਖਤ ਤੋਂ ਸਖਤ ਸਜ਼ਾ ਦਿਵਾਉਣੀ ਚਾਹੀਦੀ। ਅਜਿਹੇ 'ਚ ਕਈ ਭ੍ਰਿਸ਼ਟਾਚਾਰੀ ਅਧਿਕਾਰੀ ਮੈਂ ਖੁਦ ਪਿਛਲੇ 5 ਸਾਲਾਂ 'ਚ ਗ੍ਰਿਫਤਾਰ ਕਰਵਾਏ।

PunjabKesari

ਦਰਅਸਲ ਦਿੱਲੀ ਵਿਧਾਨ ਸਭਾ ਲਈ ਸ਼ਨੀਵਾਰ ਨੂੰ ਹੋਣ ਵਾਲੀ ਵੋਟਾਂ ਤੋਂ ਪਹਿਲਾਂ ਵੀਰਵਾਰ ਨੂੰ ਸੀ.ਬੀ.ਆਈ ਨੇ ਲਗਭਗ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਦਿੱਲੀ ਸਰਕਾਰ ਦੇ ਇਕ ਅਧਿਕਾਰੀ ਗੋਪਾਲ ਕ੍ਰਿਸ਼ਣ ਮਾਧਵ ਨੂੰ ਗ੍ਰਿਫਤਾਰ ਕੀਤਾ ਹੈ। ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਅਧਿਕਾਰੀ ਦਾ ਨਾਮ ਸਰਕਾਰੀ ਵੈਬਸਾਈਟ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਆਫਿਸਰ ਆਨ ਸਪੈਸ਼ਲ ਡਿਊਟੀ ਦੇ ਰੂਪ 'ਚ ਦਰਜ ਕੀਤੀ ਗਈ ਹੈ। ਇਹ ਗ੍ਰਿਫਤਾਰੀ ਅਜਿਹੇ ਸਮੇਂ 'ਚ ਹੋਈ ਹੈ, ਜਦੋਂ ਇਕ ਦਿਨ ਪਹਿਲਾਂ ਹੀ ਦਿੱਲੀ 'ਚ ਵਿਧਾਨ ਸਭਾ ਚੋਣ ਲਈ ਵੋਟਾਂ ਹੋਣ ਵਾਲੀਆਂ ਹਨ। ਮਾਧਵ ਨੂੰ ਤੁਰੰਤ ਸੀ.ਬੀ.ਆਈ. ਹੈਡਕੁਆਰਟਰ ਲੈ ਜਾਇਆ ਗਿਆ, ਜਿਥੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੀਰਵਾਰ ਨੂੰ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ। 8 ਫਰਵਰੀ ਨੂੰ ਦਿੱਲੀ 'ਚ ਵੋਟਿੰਗ ਹੋਵੇਗੀਸ ਜਿਸ ਦੇ ਨਤੀਜੇ 11 ਫਰਵਰੀ ਨੂੰ ਆਉਣਗੇ।


author

Iqbalkaur

Content Editor

Related News