ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈੱਸ ’ਚ ਲੱਗੀ ਭਿਆਨਕ ਅੱਗ
Saturday, Mar 13, 2021 - 02:55 PM (IST)
ਦੇਹਰਾਦੂਨ— ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈੱਸ ਦੀ ਇਕ ਬੋਗੀ ’ਚ ਸ਼ਨੀਵਾਰ ਯਾਨੀ ਕਿ ਅੱਜ ਅੱਗ ਲੱਗ ਗਈ। ਚੰਗੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਸ ਨੇ ਇਸ ਘਟਨਾ ਬਾਬਤ ਜਾਣਕਾਰੀ ਦਿੱਤੀ। ਉੱਤਰਾਖੰਡ ਪੁਲਸ ਜਨਰਲ ਡਾਇਰੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਦੇਹਰਾਦੂਨ ਆ ਰਹੀ ਸ਼ਤਾਬਦੀ ਐਕਸਪ੍ਰੈੱਸ ਦੀ ਇਕ ਬੋਗੀ ’ਚ ਅੱਗ ਲੱਗ ਗਈ। ਹਾਲਾਂਕਿ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ’ਤੇ ਹੋਰ ਬੋਗੀਆਂ ਨੂੰ ਵੱਖ ਕਰ ਦਿੱਤਾ ਗਿਆ ਹੈ ਅਤੇ ਯਾਤਰੀਆਂ ਨੂੰ ਟਰੇਨ ਤੋਂ ਸੁਰੱਖਿਆ ਬਾਹਰ ਕੱਢਿਆ ਗਿਆ। ਸ਼ਤਾਬਦੀ ਐਕਸਪ੍ਰੈੱਸ ਦੇਹਰਾਦੂਨ ਸਟੇਸ਼ਨ ਪਹੁੰਚ ਗਈ ਹੈ। ਲੋਕੋ ਪਾਇਲਟ ਅਤੇ ਗਾਰਡ ਨੇ ਸੂਚ-ਬੂਝ ਵਿਖਾਉਂਦੇ ਹੋਏ ਟਰੇਨ ਨੂੰ ਕਾਂਸਰੋ ਰੇਲਵੇ ਸਟੇਸ਼ਨ ’ਤੇ ਰੋਕ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲੋਕੋ ਪਾਇਲਟ ਨੇ ਐਮਰਜੈਂਸੀ ਬਰੇਕ ਲਾ ਕੇ ਟਰੇਨ ਜੰਗਲ ਵਿਚ ਹੀ ਰੋਕ ਦਿੱਤੀ। ਤੁਰੰਤ ਕੋਚ ਸੀ-5 ਨੂੰ ਖਾਲੀ ਕਰਵਾ ਲਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਜਾਣਕਾਰੀ ਮੁਤਾਬਕ ਬੋਗੀ ’ਚ 30 ਲੋਕ ਸਵਾਰ ਸਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।