ਚਾਈਲਡ ਪੋਰਨੋਗ੍ਰਾਫੀ ਖਿਲਾਫ ਦਿੱਲੀ ਪੁਲਸ ਦਾ ਐਕਸ਼ਨ, 105 FIR ਦਰਜ, 36 ਲੋਕ ਗ੍ਰਿਫਤਾਰ

Friday, Dec 23, 2022 - 01:09 PM (IST)

ਚਾਈਲਡ ਪੋਰਨੋਗ੍ਰਾਫੀ ਖਿਲਾਫ ਦਿੱਲੀ ਪੁਲਸ ਦਾ ਐਕਸ਼ਨ, 105 FIR ਦਰਜ, 36 ਲੋਕ ਗ੍ਰਿਫਤਾਰ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਦੀ ‘ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼ (ਆਈ. ਐੱਫ. ਐੱਸ. ਓ.) ਯੂਨਿਟ ਨੇ ਚਾਈਲਡ ਪੋਰਨੋਗ੍ਰਾਫੀ (ਅਸ਼ਲੀਲਤਾ) ਦੇ ਵਿਰੁੱਧ ਇਕ ਮੁਹਿੰਮ ਤਹਿਤ 105 ਐੱਫ. ਆਈ. ਆਰ. ਦਰਜ ਕੀਤੀਆਂ ਹਨ ਅਤੇ 36 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਆਈ. ਐੱਫ. ਐੱਸ. ਓ. ਨਾਲ ਤਾਲਮੇਲ ਕਰ ਕੇ ‘ਮਾਸੂਮ’ ਨਾਂ ਮੁਹਿੰਮ ਚਲਾਈ ਗਈ, ਜਿਸ ਨੂੰ ਸਫ਼ਲ ਬਣਾਉਣ ਲਈ ਸਾਰੇ ਜ਼ਿਲਿਆਂ ਦੀ ਪੁਲਸ ਨੇ ਅਹਿਮ ਭੂਮਿਕਾ ਨਿਭਾਈ। ਪੁਲਸ ਨੇ ਦੱਸਿਆ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਰਾਹੀਂ ਆਈ. ਐੱਫ. ਐੱਸ. ਓ. ਨੂੰ ਬਾਲ ਸਮੱਗਰੀ ਨਾਲ ਜੁੜੇ ਉਲੰਘਣਾਵਾਂ ਦੀਆਂ ਸੂਚਨਾਵਾਂ ਮਿਲੀਆਂ। ਪੁਲਸ ਦੇ ਡਿਪਟੀ ਕਮਿਸ਼ਨਰ (ਆਈ. ਐੱਫ. ਐੱਸ. ਓ.) ਪ੍ਰਸ਼ਾਂਤ ਗੌਤਮ ਨੇ ਦੱਸਿਆ ਕਿ ਇਨ੍ਹਾਂ ਸੀ. ਟੀ. ਆਰ. ਦੇ ਆਧਾਰ ’ਤੇ ਦਿੱਲੀ ਦੇ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਕੀਤੇ ਗਏ ਅਤੇ ਅਪਰਾਧੀਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ।


author

Rakesh

Content Editor

Related News