ਦਿਲ ਦਹਿਲਾ ਦੇਣ ਵਾਲੀ ਵਾਰਦਾਤ; ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਤਮਾਸ਼ਬੀਨ ਬਣੇ ਰਹੇ ਲੋਕ

Saturday, Jun 04, 2022 - 02:47 PM (IST)

ਨਵੀਂ ਦਿੱਲੀ– ਰਾਜਧਾਨੀ ਦਿੱਲੀ ’ਚ ਦਿਨ-ਦਿਹਾੜੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਇਕ ਨੌਜਵਾਨ ਦਾ ਸ਼ਰੇਆਮ ਦੋ-ਤਿੰਨ ਲੋਕਾਂ ਨੇ ਮਿਲ ਕੇ ਇਕ ਨੌਜਵਾਨ ਦਾ ਚਾਕੂ ਨਾਲ ਵਾਰ ਕਰਨ ਮਗਰੋਂ ਪੱਥਰ ਮਾਰ-ਮਾਰ ਕੇ ਕਤਲ ਕਰ ਦਿੱਤਾ। ਇਹ ਘਟਨਾ ਆਜ਼ਾਦਪੁਰ ਇਲਾਕੇ ਦੀ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਬੰਟੀ ਦੇ ਰੂਪ ’ਚ ਹੋਈ ਹੈ। ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਸੀ. ਸੀ. ਟੀ. ਵੀ. ਫੁਟੇਜ ’ਚ ਇਕ ਗਲੀ ’ਚ ਨੌਜਵਾਨ ਟੀ-ਸ਼ਰਟ ਪਹਿਨੇ ਹੋਏ ਆਉਂਦਾ ਵਿਖਾਈ ਦਿੰਦਾ ਹੈ। ਅਚਾਨਕ ਸਾਹਮਣੇ ਤੋਂ ਸਫੈਦ ਰੰਗ ਦੀ ਸ਼ਰਟ ਪਹਿਨੇ ਇਕ ਨੌਜਵਾਨ ਉਸ ਨਾਲ ਭਿੜ ਜਾਂਦਾ ਹੈ। ਇਸ ਤੋਂ ਬਾਅਦ ਤਾਬੜ-ਤੋੜ ਚਾਕੂਆਂ ਨਾਲ ਗਰਦਨ ’ਤੇ ਵਾਰ ਕਰਨ ਲੱਗਦਾ ਹੈ। ਅਜਿਹੇ ’ਚ ਨੌਜਵਾਨ ਵੀ ਬਚਾਅ ’ਚ ਮਾਰਦਾ ਨਜ਼ਰ ਆ ਰਿਹਾ ਹੈ। ਦੋਵੇਂ ਗੁੱਥਮ-ਗੁੱਥੀ ਹੁੰਦੇ ਹਨ।

ਇਹ ਵੀ ਪੜ੍ਹੋ- ਭਾਰਤ ’ਚ ਮੰਕੀਪਾਕਸ ਦੀ ਦਸਤਕ; 5 ਸਾਲ ਦੀ ਬੱਚੀ ’ਚ ਦਿੱਸੇ ਲੱਛਣ, ਜਾਂਚ ਲਈ ਭੇਜੇ ਗਏ ਸੈਂਪਲ

ਜ਼ਮੀਨ ’ਤੇ ਡਿੱਗ ਪਿਆ ਫਿਰ ਚਿਹਰੇ ’ਤੇ ਮਾਰਦਾ ਰਿਹਾ ਪੱਥਰ
ਇਸ ਤੋਂ ਬਾਅਦ ਅਚਾਨਕ ਸਾਹਮਣੇ ਤੋਂ ਦੋ ਸਕੂਟੀ ਸਵਾਰ ਆ ਆਉਂਦੇ ਹਨ। ਇਸ ਵਿਚ ਗੁਲਾਬੀ ਰੰਗ ਦੀ ਟੀ-ਸ਼ਰਟ ਅਤੇ ਟੋਪੀ ਪਹਿਨੇ ਇਕ ਨੌਜਵਾਨ ਨੇ ਬੰਟੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਮਿਲ ਕੇ ਉਸ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਨੂੰ ਲਗਾਤਾਰ ਕੁੱਟਦੇ ਰਹੇ। ਇਸ ਤੋਂ ਬਾਅਦ ਬੰਟੀ ਪੂਰੀ ਤਰ੍ਹਾਂ ਬੇਹੋਸ਼ ਹੋ ਗਿਆ। ਇਸ ਦਰਮਿਆਨ ਸਕੂਟੀ 'ਤੇ ਆਇਆ ਇਕ ਹੋਰ ਨੌਜਵਾਨ ਵਿਚ-ਬਚਾਅ ਕਰਦਾ ਹੈ। ਇਸ ਦੇ ਨਾਲ ਹੀ ਸਫੈਦ ਕਮੀਜ਼ ਪਹਿਨੇ ਪਹਿਲਾ ਹਮਲਾਵਰ ਜ਼ਮੀਨ ’ਤੇ ਬੇਹੋਸ਼ ਪਏ ਨੌਜਵਾਨ ਦੇ ਮੂੰਹ 'ਤੇ ਪੱਥਰ ਨਾਲ ਵਾਰ ਕਰਦਾ ਹੈ। ਦੋਸ਼ੀ ਨੇ ਉਸ 'ਤੇ ਇਕ ਤੋਂ ਬਾਅਦ ਇਕ 10 ਤੋਂ ਜ਼ਿਆਦਾ ਵਾਰ ਮੂੰਹ 'ਤੇ ਪੱਥਰਾਂ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਉਹ ਉਸ ਦੀ ਗਰਦਨ ਦਬਾਉਂਦਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਪਤੀ-ਪਤਨੀ ਨੇ ਸਿਰਜਿਆ ਇਤਿਹਾਸ, ਹਾਈ ਕੋਰਟ ’ਚ ਬਣੇ ਜੱਜ

ਤਮਾਸ਼ਬੀਨ ਬਣੇ ਰਹੇ ਲੋਕ, ਨਹੀਂ ਕੀਤੀ ਮਦਦ
ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਗਲੀ ਵਿਚ ਕਈ ਲੋਕ ਉੱਥੋਂ ਲੰਘਦੇ ਰਹੇ। ਪੂਰੀ ਕੁੱਟਮਾਰ ਦੌਰਾਨ ਬਹੁਤ ਸਾਰੇ ਲੋਕ ਗਲੀ ਵਿਚ ਖੜ੍ਹੇ ਸਨ। ਭੀੜ ’ਚੋਂ ਕਿਸੇ ਨੇ ਆ ਕੇ ਬੰਟੀ ਨੂੰ ਨਹੀਂ ਬਚਾਇਆ। ਜਦੋਂ ਨੌਜਵਾਨ ਪੂਰੀ ਤਰ੍ਹਾਂ ਬੇਹੋਸ਼ੀ ਦੀ ਹਾਲਤ 'ਚ ਜ਼ਮੀਨ 'ਤੇ ਪਿਆ ਸੀ ਤਾਂ ਵੀ ਉਸ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਆਰਾਮ ਨਾਲ ਉੱਥੋਂ ਫ਼ਰਾਰ ਹੋ ਗਿਆ। ਉਸ ਸਮੇਂ ਵੀ ਜ਼ਖਮੀ ਨੌਜਵਾਨ ਜ਼ਮੀਨ 'ਤੇ ਪਿਆ ਹੋਇਆ ਤੜਫ ਰਿਹਾ ਸੀ। ਕਈ ਲੋਕ ਗਲੀ ’ਚੋਂ ਲੰਘਦੇ ਰਹੇ ਪਰ ਕਿਸੇ ਨੇ ਉਸ ਨੂੰ ਹਸਪਤਾਲ ਲਿਜਾਣ ਦੀ ਖੇਚਲ ਨਹੀਂ ਕੀਤੀ।

ਇਹ ਵੀ ਪੜ੍ਹੋ- ਰਾਕੇਸ਼ ਟਿਕੈਤ ਨੂੰ ਸਤਾ ਰਿਹੈ ਜਾਨ ਦਾ ਡਰ, ਕਿਹਾ- ਸਰਕਾਰ ਮੈਨੂੰ ਮਾਰਨਾ ਚਾਹੁੰਦੀ ਹੈ


Tanu

Content Editor

Related News