ਦਿੱਲੀ ''ਚ ਕੋਵਿਡ-19 ਦੇ 1,118 ਨਵੇਂ ਮਾਮਲੇ, 26 ਹੋਰ ਮਰੀਜ਼ਾਂ ਦੀ ਹੋਈ ਮੌਤ

08/01/2020 6:06:36 PM

ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,118 ਮਾਮਲੇ ਸਾਹਮਣੇ ਆਏ ਅਤੇ 26 ਮਰੀਜ਼ਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਦਿੱਲੀ 'ਚ ਹੁਣ ਤੱਕ ਇਨਫੈਕਸ਼ਨ ਦੇ ਕੁੱਲ 1,36,716 ਮਾਮਲੇ ਸਾਹਮਣੇ ਆ ਚੁਕੇ ਹਨ, ਜਿਨ੍ਹਾਂ 'ਚੋਂ 1,22,131 ਮਰੀਜ਼ ਠੀਕ ਹੋ ਚੁਕੇ ਹਨ। ਮੌਜੂਦਾ ਸਮੇਂ 'ਚ 10,596 ਮਰੀਜ਼ ਇਲਾਜ ਅਧੀਨ ਹਨ। ਜਿਨ੍ਹਾਂ 'ਚੋਂ 5,560 ਮਰੀਜ਼ਾਂ ਨੂੰ ਘਰ 'ਚ ਕੁਆਰੰਟੀਨ 'ਚ ਰੱਖਿਆ ਗਿਆ ਹੈ। 

ਦਿੱਲੀ ਦੇ ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ 'ਚ ਦੱਸਿਆ ਗਿਆ ਹੈ ਕਿ ਇਸ ਮਹਾਮਾਰੀ ਨਾਲ ਹੁਣ ਤੱਕ 3,989 ਲੋਕਾਂ ਦੀ ਮੌਤ ਹੋ ਚੁਕੀ ਹੈ। ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ 'ਚ 5,140 ਆਰ.ਟੀ.ਪੀ.ਸੀ.ਆਰ. ਅਤੇ 13,014 ਰੈਪਿਡ ਐਂਟੀਜੇਨ ਜਾਂਚ ਕੀਤੀ ਜਾ ਚੁਕੀ ਹੈ। ਬੁਲੇਟਿਨ ਅਨੁਸਾਰ, ਹੁਣ ਤੱਕ ਕੁੱਲ 10,50,939 ਨਮੂਨਿਆਂ ਦੀ ਜਾਂਚ ਹੋ ਚੁਕੀ ਹੈ।


DIsha

Content Editor

Related News