ਕੋਰਟ ਨੇ ਇੰਜੀਨੀਅਰ ਰਾਸ਼ਿਦ ਦੀ ਜ਼ਮਾਨਤ ਪਟੀਸ਼ਨ ''ਤੇ NIA ਤੋਂ ਮੰਗਿਆ ਜਵਾਬ

Wednesday, Aug 21, 2024 - 02:26 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੀ ਇਕ ਅਦਾਲਤ ਨੇ ਜੇਲ੍ਹ 'ਚ ਬੰਦ ਕਸ਼ਮੀਰੀ ਸੰਸਦ ਮੈਂਬਰ ਇੰਜੀਨੀਅਰ ਰਾਸ਼ਿਦ ਦੀ ਨਿਯਮਿਤ ਜ਼ਮਾਨਤ ਦੀ ਅਪੀਲ ਕਰਨ ਵਾਲੀ ਪਟੀਸ਼ਨ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਤੋਂ ਜਵਾਬ ਮੰਗਿਆ ਹੈ। ਸ਼ੇਖ ਅਬਦੁੱਲ ਰਾਸ਼ਿਦ ਨੂੰ ਇੰਜੀਨੀਅਰ ਰਾਸ਼ਿਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ 2017 'ਚ ਜੰਮੂ ਕਸ਼ਮੀਰ ਅੱਤਵਾਦੀ ਵਿੱਤ ਪੋਸ਼ਣ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇੰਜੀਨੀਅਰ ਰਾਸ਼ਿਦ ਨੇ 2024 ਦੀਆਂ ਲੋਕ ਸਭਾ ਚੋਣਾਂ 'ਚ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੂੰ ਹਰਾਇਆ ਸੀ। ਐਡੀਸ਼ਨਲ ਸੈਸ਼ਨ ਜੱਜ (ਏ.ਐੱਸ.ਜੇ.) ਚੰਦਰਜੀਤ ਸਿੰਘ ਨੇ 20 ਅਗਸਤ ਨੂੰ ਐੱਨ.ਆਈ.ਏ. ਨੂੰ ਨੋਟਿਸ ਜਾਰੀ ਕੀਤਾ ਅਤੇ ਉਸ ਨੂੰ 28 ਅਗਸਤ ਤੱਕ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ। 

ਅਦਾਲਤ ਨੇ ਇਸ ਤੋਂ ਪਹਿਲੇ ਰਾਸ਼ਿਦ ਨੂੰ 5 ਜੁਲਾਈ ਨੂੰ ਅਹੁਦੇ ਦੀ ਸਹੁੰ ਚੁੱਕਣ ਲਈ ਪੈਰੋਲ ਦਿੱਤੀ ਸੀ। ਐੱਨ.ਆਈ.ਏ. ਨੇ ਉਨ੍ਹਾਂ ਨੂੰ ਅੱਤਵਾਦੀ ਵਿੱਤ ਪੋਸ਼ਣ ਮਾਮਲੇ 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਅਧੀਨ ਗ੍ਰਿਫ਼ਤਾਰ ਕੀਤਾ ਹੈ। ਉਹ ਫਿਲਹਾਲ ਤਿਹਾੜ ਜੇਲ੍ਹ 'ਚ ਬੰਦ ਸੀ। ਸਾਬਕਾ ਵਿਧਾਇਕ ਦਾ ਨਾਂ ਕਸ਼ਮੀਰੀ ਵਪਾਰੀ ਜਹੂਰ ਵਟਾਲੀ ਖ਼ਿਲਾਫ਼ ਜਾਂਚ ਦੌਰਾਨ ਸਾਹਮਣੇ ਆਇਆ ਸੀ। ਵਟਾਲੀ ਨੂੰ ਐੱਨ.ਆਈ.ਏ. ਨੇ ਘਾਟੀ 'ਚ ਅੱਤਵਾਦੀ ਸੰਗਠਨਾਂ ਅਤੇ ਵੱਖਵਾਦੀਆਂ ਦਾ ਵਿੱਤ ਪੋਸ਼ਣ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਐੱਨ.ਆਈ.ਏ. ਨੇ ਇਸ ਮਾਮਲੇ 'ਚ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ, ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਅਦ ਅਤੇ ਹਿਜ਼ਬੁਲ ਮੁਜਾਹੀਦੀਨ ਦੇ ਮੁੱਖ ਸਈਅਦ ਸਲਾਹੁਦੀਨ ਸਮੇਤ ਕਈ ਲੋਕਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ ਕੀਤਾ ਸੀ। ਸੁਣਵਾਈ ਅਦਾਲਤ ਨੇ ਮਲਿਕ ਨੂੰ 2022 'ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News