ਦਿੱਲੀ ''ਚ ਤੇਜ਼ੀ ਨਾਲ ਹੋ ਰਹੀ ਹੈ ਜਾਂਚ, ਹਰ ਪੀੜਤ ਦੀ ਪਛਾਣ ਕਰਨਾ ਟੀਚਾ : ਸਤੇਂਦਰ ਜੈਨ
Monday, Aug 31, 2020 - 03:58 PM (IST)
ਨਵੀਂ ਦਿੱਲੀ- ਰਾਸ਼ਟਰੀ ਰਾਜਧਾਨੀ 'ਚ ਤੇਜ਼ੀ ਨਾਲ ਵੱਧਦੇ ਕੋਵਿਡ-19 ਦੇ ਮਾਮਲਿਆਂ ਦਰਮਿਆਨ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸੋਮਵਾਰ ਨੂੰ ਕਿਹਾ ਕਿ ਕੇਜਰੀਵਾਲ ਸਰਕਾਰ 'ਤੇਜ਼ੀ ਨਾਲ ਜਾਂਚ' ਕਰਵਾ ਰਹੀ ਹੈ ਅਤੇ ਹਰ ਪੀੜਤ ਦੀ ਪਛਾਣ ਕਰਨਾ ਟੀਚਾ ਹੈ। ਜੈਨ ਨੇ ਕਿਹਾ ਕਿ ਸਰਕਾਰ ਕੋਲ ਅਗਲੇ 10-15 ਦਿਨਾਂ ਲਈ ਪੂਰੀਆਂ ਕੋਵਿਡ ਜਾਂਚ ਕਿਟ ਹਨ ਪਰ ਹਰ ਦਿਨ 40,000 ਜਾਂਚ ਕਰਨ ਲਈ ਹੋਰ ਕਿੱਟ ਖਰੀਦ ਰਹੇ ਹਾਂ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਹਸਪਤਾਲਾਂ ਅਤੇ ਡਿਸਪੈਂਸਰੀ 'ਚ ਜਾਂਚ ਕਰਨ ਦੇ ਸਮੇਂ ਨੂੰ ਵੱਧ ਕੇ 5 ਘੰਟੇ ਕਰ ਦਿੱਤਾ ਹੈ।
ਜੈਨ ਨੇ ਕਿਹਾ ਕਿ ਕਈ ਲੋਕ ਬਿਨਾਂ ਮਾਸਕ ਦੇ ਘਰੋਂ ਬਾਹਰ ਨਿਕਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜਨ ਸੁਰੱਖਿਆ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦਾ ਚਲਾਨ ਕੱਟਣ ਲਈ ਦਲ ਤਾਇਨਾਤ ਕੀਤੇ ਗਏ ਹਨ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ 'ਤੇ ਜ਼ੁਰਮਾਨਾ ਲਗਾਉਣ ਲਈ ਪੁਲਸ ਅਧਿਕ੍ਰਿਤ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਹੁਣ ਦਿੱਲੀ 'ਚ 85 ਦਿਨਾਂ 'ਚ ਮਾਮਲੇ ਦੁੱਗਣੇ ਹੋ ਰਹੇ ਹਨ।