ਦਿੱਲੀ ''ਚ ਕੋਰੋਨਾ ਵਾਇਰਸ ਨਾਲ ਮੌਤ ਦੇ 13 ਨਵੇਂ ਮਾਮਲੇ, ਮਰਨ ਵਾਲਿਆਂ ਦੀ ਗਿਣਤੀ 86 ਹੋਈ

Tuesday, May 12, 2020 - 02:56 PM (IST)

ਦਿੱਲੀ ''ਚ ਕੋਰੋਨਾ ਵਾਇਰਸ ਨਾਲ ਮੌਤ ਦੇ 13 ਨਵੇਂ ਮਾਮਲੇ, ਮਰਨ ਵਾਲਿਆਂ ਦੀ ਗਿਣਤੀ 86 ਹੋਈ

ਨਵੀਂ ਦਿੱਲੀ- ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ 13 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਇਸ ਖਤਰਨਾਕ ਵਾਇਰਸ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 86 ਤੱਕ ਪਹੁੰਚ ਗਈ। ਰਾਸ਼ਟਰੀ ਰਾਜਧਾਨੀ 'ਚ ਇਕ ਦਿਨ 'ਚ ਇਨਫੈਕਸ਼ਨ ਦੇ 406 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦੀ ਗਿਣਤੀ 7,639 ਹੋ ਗਈ ਹੈ।

ਮਈ ਦੇ ਪਹਿਲੇ ਹਫਤੇ 'ਚ ਵੀ ਸ਼ਹਿਰ ਦੇ ਇਕ ਦਿਨ 'ਚ 448 ਨਵੇਂ ਮਾਮਲੇ ਸਾਹਮਣੇ ਆਏ ਸਨ। ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ 'ਚ ਦੱਸਿਆ ਗਿਆ ਕਿ ਜਾਣਕਾਰੀ ਮਿਲਣ ਤੋਂ ਬਾਅਦ ਹਾਲਾਂਕਿ ਅੰਕੜਿਆਂ 'ਚ ਤਬਦੀਲੀ ਵੀ ਹੋ ਸਕਦੀ ਹੈ। ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ 7,233 ਮਾਮਲੇ ਸਨ ਅਤੇ 73 ਲੋਕਾਂ ਦੀ ਮੌਤ ਚੁਕੀ ਸੀ, ਜਦੋਂ ਕਿ 13 ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ ਵਧ ਕੇ 86 ਹੋ ਗਿਆ ਹੈ।


author

DIsha

Content Editor

Related News