ਦਿੱਲੀ-ਸਫਦਰਜੰਗ ਹਸਪਤਾਲ 'ਚ ਕੋਰੋਨਾਵਾਇਰਸ ਦੇ ਮਰੀਜ਼ ਨੇ ਕੀਤੀ ਆਤਮਹੱਤਿਆ

Thursday, Mar 19, 2020 - 09:55 AM (IST)

ਦਿੱਲੀ-ਸਫਦਰਜੰਗ ਹਸਪਤਾਲ 'ਚ ਕੋਰੋਨਾਵਾਇਰਸ ਦੇ ਮਰੀਜ਼ ਨੇ ਕੀਤੀ ਆਤਮਹੱਤਿਆ

ਨਵੀਂ ਦਿੱਲੀ—ਭਾਰਤ 'ਚ ਕੋਰੋਨਾਵਾਇਰਸ ਦਾ ਖੌਫ ਵਧਦਾ ਜਾ ਰਿਹਾ ਹੈ। ਲਗਾਤਾਰ ਕੋਰੋਨਾਵਾਇਰਸ ਨਾਲ ਇਨਫੈਕਟਡ ਮਾਮਲਿਆਂ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਰਾਜਧਾਨੀ ਦਿੱਲੀ 'ਚ ਕੋਰੋਨਾਵਾਇਰਸ ਦੇ ਇਕ ਮਰੀਜ਼ ਨੇ ਆਤਮਹੱਤਿਆ ਕਰ ਲਈ ਹੈ।

PunjabKesari

ਦਿੱਲੀ 'ਚ ਸਫਦਰਜੰਗ ਹਸਪਤਾਲ 'ਚ ਇਕ ਕੋਰੋਨਾਵਇਰਸ ਨਾਲ ਇਨਫੈਕਟਡ ਮਰੀਜ਼ ਨੇ ਖੁਦਕੁਸ਼ੀ ਕਰ ਲਈ। ਮਰੀਜ਼ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। 35 ਸਾਲਾਂ ਮ੍ਰਿਤਕ ਹਾਲ ਹੀ 'ਚ ਸਿਡਨੀ ਤੋਂ ਪਰਤਿਆ ਸੀ। ਦੱਸ ਦੇਈਏ ਕਿ ਭਾਰਤ 'ਚ ਕੋਰੋਨਾਵਾਇਰਸ ਨਾਲ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਅਤੇ ਇਨਫੈਕਟਡ ਮਰੀਜ਼ਾਂ ਦੀ ਗਿਣਤੀ 151 ਪਹੁੰਚ ਗਈ ਹੈ।

PunjabKesari


author

Karan Kumar

Content Editor

Related News