ਪ੍ਰਿਯੰਕਾ ਗਾਂਧੀ ਦੇ ਨਿਰਦੇਸ਼ ''ਤੇ NSUI ਨੇ ਦਿੱਲੀ ''ਚ ਫਸੇ 30 ਵਿਦਿਆਰਥੀਆਂ ਦੀ ਮਦਦ ਕੀਤੀ
Wednesday, May 27, 2020 - 05:02 PM (IST)

ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਨਿਰਦੇਸ਼ 'ਤੇ ਪਾਰਟੀ ਦੀ ਵਿਦਿਆਰਥੀ ਇਕਾਈ ਐੱਨ.ਐੱਸ.ਯੂ.ਆਈ. ਨੇ ਦਿੱਲੀ 'ਚ ਫਸੇ ਕਰੀਬ 30 ਵਿਦਿਆਰਥੀਆਂ ਨੂੰ ਬੁੱਧਵਾਰ ਨੂੰ ਉਨ੍ਹਾਂ ਦੇ ਘਰ ਭੇਜਣ ਦਾ ਇੰਤਜ਼ਾਮ ਕੀਤਾ। ਐੱਨ.ਐੱਸ.ਯੂ.ਆਈ. ਦੇ ਰਾਸ਼ਟਰੀ ਪ੍ਰਧਾਨ ਨੀਰਜ ਕੁੰਦਨ ਅਨੁਸਾਰ, ਇਹ ਵਿਦਿਆਰਥੀ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਇਨ੍ਹਾਂ ਚੋਂ ਕਈ ਦਿੱਲੀ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੇ ਹਨ ਤਾਂ ਕੁਝ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ।
ਕੁੰਦਨ ਨੇ ਕਿਹਾ,''ਪ੍ਰਿਯੰਕਾ ਗਾਂਧੀ ਵਲੋਂ ਨਿਰਦੇਸ਼ ਦਿੱਤਾ ਗਿਆ ਕਿ ਦਿੱਲੀ 'ਚ ਫਸੇ ਇਨ੍ਹਾਂ ਵਿਦਿਆਰਥੀਆਂ ਦੀ ਅਸੀਂ ਮਦਦ ਕਰੀਏ। ਅਸੀਂ ਵਿਦਿਆਰਥੀਆਂ ਦੇ ਘਰ ਜਾਣ ਲਈ ਵਾਹਨ ਅਤੇ ਰਸਤੇ ਲਈ ਭੋਜਨ-ਪਾਣੀ ਦਾ ਇੰਤਜ਼ਾਮ ਕਰਵਾਇਆ। ਇਹ ਵਿਦਿਆਰਥੀਆਂ ਅੱਜ ਯਾਨੀ ਬੁੱਧਵਾਰ ਨੂੰ ਰਵਾਨਾ ਹੋ ਗਏ।'' ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀ ਵਾਰਾਣਸੀ, ਗੋਰਖਪੁਰ, ਮਊ ਅਤੇ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਉਨ੍ਹਾਂ ਅਨੁਸਾਰ, ਐੱਨ.ਐੱਸ.ਯੂ.ਆਈ. ਸ਼ਹਿਰਾਂ 'ਚ ਫਸੇ ਹੋਏ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।