ਦਿੱਲੀ : ਚਾਂਦਨੀ ਚੌਕ ''ਚ ਰਾਤੋ-ਰਾਤ ਬਣਿਆ ਨਵਾਂ ਹਨੂੰਮਾਨ ਮੰਦਰ, ਤੋੜੇ ਜਾਣ ਨੂੰ ਲੈ ਕੇ ਹੋਇਆ ਸੀ ਹੰਗਾਮਾ
Friday, Feb 19, 2021 - 03:21 PM (IST)
ਨਵੀਂ ਦਿੱਲੀ- ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ 'ਚ ਪ੍ਰਸ਼ਾਸਨ ਵਲੋਂ ਇਕ ਮੰਦਰ ਸੁੱਟੇ ਜਾਣ ਦੀ ਘਟਨਾ ਦੇ ਕਰੀਬ ਡੇਢ ਮਹੀਨੇ ਬਾਅਦ ਉਸੇ ਸਥਾਨ 'ਤੇ ਰਾਤੋ-ਰਾਤ ਇਕ ਅਸਥਾਈ ਢਾਂਚਾ ਖੜ੍ਹਾ ਕੀਤਾ ਗਿਆ ਹੈ। ਉੱਤਰ ਦਿੱਲੀ ਨਗਰ ਨਿਗਮ (ਐੱਨ.ਡੀ.ਐੱਮ.ਸੀ.) ਦੇ ਮਹਾਪੌਰ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਢਾਂਚਾ 'ਹਨੂੰਮਾਨ ਭਗਤਾਂ' ਨੇ ਤਿਆਰ ਕੀਤਾ ਹੈ। ਚਾਂਦਨੀ ਚੌਕ ਦੇ ਸੁੰਦਰੀਕਰਨ ਦੀ ਯੋਜਨਾ ਦੇ ਅਧੀਨ ਇੱਥੋਂ ਦੇ ਪੁਰਾਣੇ ਹਨੂੰਮਾਨ ਮੰਦਰ ਨੂੰ ਸੁੱਟਣ ਨੂੰ ਲੈ ਕੇ ਭਾਜਪਾ ਅਤੇ 'ਆਪ' ਦੀਆਂ ਦਿੱਲੀ ਇਕਾਈਆਂ ਵਿਚਾਲੇ ਜਨਵਰੀ ਦੀ ਸ਼ੁਰੂਆਤ 'ਚ ਵਿਵਾਦ ਹੋ ਗਿਆ ਸੀ। ਉੱਤਰ ਦਿੱਲੀ ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਉਦੋਂ ਕਿਹਾ ਸੀ ਕਿ ਕਬਜ਼ਾ ਹਟਾਉਣ ਦੇ ਅਦਾਲਤ ਦੇ ਆਦੇਸ਼ 'ਤੇ ਮੰਦਰ ਸੁੱਟਿਆ ਗਿਆ।
ਇਹ ਵੀ ਪੜ੍ਹੋ : ਪਤੀ ਨੇ ਪਤਨੀ ਦੀ ਅੰਤਿਮ ਇੱਛਾ ਕੀਤੀ ਪੂਰੀ, ਰਾਮ ਮੰਦਰ ਲਈ ਦਾਨ ਕੀਤੇ 7 ਲੱਖ ਦੇ ਗਹਿਣੇ
ਇਸ ਵਿਚ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ 'ਚ ਪਤਾ ਲੱਗਾ ਕਿ ਜਿਸ ਸਥਾਨ 'ਤੇ ਮੰਦਰ ਢਾਹਿਆ ਗਿਆ, ਉੱਥੇ ਸਟੀਲ ਦਾ ਅਸਥਾਈ ਢਾਂਚਾ ਖੜ੍ਹਾ ਹੈ, ਜਿਸ ਦੇ ਅੰਦਰ ਹਨੂੰਮਾਨ ਦੀ ਮੂਰਤੀ ਹੈ, ਜਿਸ ਦੀ ਪੂਜਾ ਕੀਤੀ ਜਾ ਰਹੀ ਹੈ। ਭਾਵੇਂ ਹੀ ਤੈਅ ਪ੍ਰਕਿਰਿਆ ਦਾ ਪਾਲਣ ਨਹੀਂ ਕੀਤਾ ਗਿਆ ਪਰ ਸਾਨੂੰ ਉਨ੍ਹਾਂ ਦੀ ਆਸਥਾ ਦਾ ਵੀ ਸਨਮਾਨ ਕਰਨਾ ਹੋਵੇਗਾ।'' ਸ਼ੁੱਕਰਵਾਰ ਨੂੰ ਟਵੀਟ ਕਰ ਕੇ ਉਨ੍ਹਾਂ ਨੇ ਉਸ ਢਾਂਚੇ ਦੀਆਂ 2 ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਕਿਾਹ ਕਿ ਉਹ ਦਿਨ 'ਚ ਉਸ ਸਥਾਨ 'ਤੇ ਜਾ ਕੇ 'ਭਗਵਾਨ ਹਨੂੰਮਾਨ ਦਾ ਆਸ਼ੀਰਵਾਦ' ਲੈਣਗੇ। ਇਸ 'ਚ ਉਨ੍ਹਾਂ ਨੇ ਲਿਖਿਆ,''ਚਾਂਦਨੀ ਚੌਕ 'ਚ ਵਿਰਾਜੇ ਹਨੂੰਮਾਨ ਜੈਸ਼੍ਰੀਰਾਮ।'' ਉਨ੍ਹਾਂ ਨੇ ਲਿਖਿਆ,''ਉਸ ਸਥਾਨ 'ਤੇ ਜਾਣ ਤੋਂ ਬਾਅਦ ਮੈਂ ਅਗਲੇ ਕਦਮ ਬਾਰੇ ਫ਼ੈਸਲਾ ਲਵਾਂਗਾ।''